ਨਵੀਂ ਦਿੱਲੀ: ਭਾਰਤੀ ਸੈਨਾ ਨੇ ਪਾਕਿਸਤਾਨ ਉੱਤੇ ਇੱਕ ਵਾਰ ਫਿਰ ਸਰਜੀਕਲ ਸਟ੍ਰਾਈਕ ਕਰਨ ਦਾ ਦਾਅਵਾ ਕੀਤਾ ਹੈ। ਫੌਜੀ ਰਿਪੋਰਟ ਮੁਤਾਬਕ ਭਾਰਤੀ ਸੈਨਾ ਨੇ ਐਲਓਸੀ ਪਾਰ ਕਰਕੇ ਰਾਵਲਕੋਟ ਵਿੱਚ ਪਾਕਿਸਤਾਨ ਦੇ ਤਿੰਨ ਸੈਨਿਕਾਂ ਨੂੰ ਢੇਰ ਕਰ ਦਿੱਤਾ। ਹੁਣ ਸਰਕਾਰ ਕੱਲ੍ਹ ਭਾਰਤੀ ਸੈਨਾ ਦੀ ਇਸ ਕਾਰਵਾਈ ਉੱਤੇ ਸੰਸਦ ਵਿੱਚ ਬਿਆਨ ਦੇ ਸਕਦੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਛੇ ਸੈਨਿਕਾਂ ਮਾਰੇ ਗਏ ਹਨ। ਹਲਾਂਕਿ ਪਾਕਿਸਤਾਨ ਵੱਲੋਂ ਤਿੰਨ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਕੱਲ੍ਹ ਰਾਤ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਸੈਨਾ ਦੀ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਸੀ। ਕੱਲ੍ਹ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਵਾਲੀ ਹੈ। ਅਜਿਹੇ ਵਿੱਚ ਸੰਸਦ ਦੇ ਦੋਵਾਂ ਸਦਨਾਂ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਾਮ ਦੇਸ਼ ਨੂੰ ਭਾਰਤੀ ਸੈਨਾ ਦੀ ਇਸ ਕਾਰਵਾਈ ਦੀ ਜਾਣਕਾਰੀ ਦੇਣਗੇ। ਕਿਹਾ ਜਾ ਰਿਹਾ ਹੈ ਕਿ ਨਿਰਮਲਾ ਸੀਤਾਰਾਮ ਇਸ ਕਾਰਵਾਈ ਬਾਰੇ ਡਿਟੇਲ ਜਾਣਕਾਰੀ ਦੇਣਗੇ।

ਦੱਸ ਦੇਈਏ ਕਿ ਭਾਰਤੀ ਸੈਨਾ ਨੇ ਜਿਨ੍ਹਾਂ ਪਾਕਿਸਤਾਨੀ ਸੈਨਿਕਾਂ ਨੂੰ ਮਾਰਿਆ ਹੈ, ਉਹ ਬਲੂਚ ਰੈਜੀਮੈਂਟ ਦੇ ਸਨ। ਭਾਰਤੀ ਸੈਨਾ ਦੀ ਕਾਰਵਾਈ ਵਿੱਚ ਪਾਕਿਸਤਾਨ ਦੇ ਪੰਜ ਸੈਨਿਕਾਂ ਵੀ ਜ਼ਖ਼ਮੀ ਹੋਏ ਹਨ। ਇਸ ਜਵਾਬੀ ਕਾਰਵਾਈ ਦੇ ਨਾਲ ਹੀ ਭਾਰਤੀ ਸੈਨਾ ਨੇ ਸ਼ਨੀਵਾਰ ਨੂੰ ਸ਼ਹੀਦ ਹੋਏ ਚਾਰ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ।



--