ਨਵੀਂ ਦਿੱਲੀ: ਇੱਕ ਬੇਟਾ ਆਪਣੀ ਮਾਂ ਦੇ ਪੈਰ ਨਾ ਛੂਹ ਸਕਿਆ ਤੇ ਇੱਕ ਪਤਨੀ ਆਪਣੇ ਪਤੀ ਦੇ ਗਲੇ ਨਾ ਲੱਗ ਸਕੀ। ਜੀ ਹਾਂ, ਇਹ ਮਾਮਲਾ ਵਾਪਰਿਆ ਹੈ ਕੁਲਭੁਸ਼ਣ ਯਾਦਵ ਨਾਲ। ਪਾਕਿਸਤਾਨ ਨੇ ਕੁਲਭੁਸ਼ਨ ਯਾਦਵ ਨਾਲ ਉਸ ਦੀ ਮਾਂ ਤੇ ਪਤਨੀ ਦੀ ਮੁਲਕਾਤ ਸੀਸ਼ੇ ਦੀ ਦੀਵਾਰ ਵਿੱਚ ਕਰਵਾਈ। ਹੁਣ ਸੁਆਲ ਉੱਠਦਾ ਹੈ ਕਿ ਪਾਕਿਸਤਾਨੀ ਅਫਸਰਾਂ ਦੇ ਮੌਜੂਦ ਹੋਣ ਦੇ ਬਾਵਜੂਦ ਮੁਲਾਕਤ ਲਈ ਸ਼ੀਸ਼ੇ ਦੀ ਦੀਵਾਰ ਕਿਉਂ ਲਾਈ।
ਜਾਧਵ ਦੀ ਮਾਂ ਤੇ ਪਤਨੀ ਦੁਬਈ ਦੇ ਰਾਸਤੇ ਸੋਮਵਾਰ ਸਵੇਰੇ ਇਸਲਾਮਾਬਾਦ ਪਹੁੰਚੇ। ਨਵੀਂ ਦਿੱਲੀ-ਇਸਲਾਮਾਬਾਦ ਵਿਚਾਲੇ ਸਿੱਧੀਆਂ ਉਡਾਣਾਂ ਬਹੁਤ ਘੱਟ ਹਨ। ਦੋਵੇਂ ਸ਼ਹਿਰਾਂ ਵਿੱਚ ਇੱਕ ਸਟਾਪ ਵਾਲੀਆਂ ਉਡਾਣਾਂ ਹਨ। ਉਸ ਵਿੱਚ 10 ਘੰਟੇ ਦਾ ਵਕਤ ਲੱਗਦਾ ਹੈ। ਜਾਧਵ ਦਾ ਪਰਿਵਾਰ ਓਮਾਨ ਦੇ ਰਸਤੇ ਭਾਰਤ ਵਾਪਸ ਪਹੁੰਚੇ ਜਾਵੇਗਾ।
ਜਸੂਸੀ ਦੇ ਇਲਜ਼ਾਮ ਤਹਿਤ ਪਾਕਿਸਾਤਾਨ ਨੇ ਕੁਲਭੁਸ਼ਣ ਜਾਧਵ ਨੂੰ ਗ੍ਰਿਫਤਾਰ ਕੀਤਾ ਸੀ। ਉਸ ਉੱਤੇ ਪਾਕਿਸਤਾਨ ਦੇ ਆਰਮੀ ਕਾਨੂੰਨ ਤਹਿਤ ਮੁੱਕਦਮਾ ਚਲਾਇਆ ਗਿਆ। ਸੁਣਵਾਈ ਦੌਰਾਨ ਪਾਕਿਸਾਤਨ ਦੀ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜਾ ਸੁਣਵਾਈ ਹੈ। ਹਲਾਂਕਿ ਕੌਮਾਂਤਰੀ ਅਦਾਲਤ ਵਿੱਚ ਭਾਰਤ ਦੀ ਦਲੀਲਾਂ ਦੇ ਬਾਦ ਕੁਲਭੁਸ਼ਣ ਨੂੰ ਫਾਂਸੀ ਉੱਤੇ ਰੋਕ ਲਾ ਦਿੱਤੀ ਗਈ ਸੀ।