ਰਾਂਚੀ: ਚਾਰਾ ਘੁਟਾਲੇ ਦੇ ਇੱਕ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਬਿਸਰਾ ਮੁੰਡਾ ਜੇਲ੍ਹ ਭੇਜੇ ਗਏ ਆਰ.ਜੇ.ਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਜੇਲ੍ਹ ਵਿੱਚ ਅਖਬਾਰ ਪੜ੍ਹਨ ਤੇ ਟੀਵੀ ਵੇਖਣ ਦੀ ਸਹੂਲਤ ਦਿੱਤੀ ਗਈ ਹੈ।
ਬਿਸਰਾ ਮੁੰਡਾ ਜੇਲ੍ਹ ਦੇ ਸੁਪਰਡੈਂਟ ਅਸ਼ੋਕ ਚੌਧਰੀ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਅਨੁਸਾਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਹਫਤੇ ਦੇ ਕੰਮਕਾਜੀ ਦਿਨਾਂ ਵਿੱਚ ਸਵੇਰੇ 8 ਵਜੇ ਤੇ ਦੁਪਹਿਰ 12 ਵਜੇ ਦੌਰਾਨ ਮੁਲਾਕਾਤੀਆਂ ਨੂੰ ਮਿਲ ਸਕਦੇ ਹਨ।
ਸਾਲ 2014 ਵਿੱਚ ਲਾਲੂ ਦੇ ਦਿਲ ਦਾ ਅਪ੍ਰੇਸ਼ਨ ਹੋਇਆ ਸੀ। ਉਨ੍ਹਾਂ ਦਾ ਖਾਣਪੀਣ ਕਾਫੀ ਪ੍ਰਤੀਬੰਧ ਹੈ। ਆਰ.ਜੇ.ਡੀ ਦੀ ਝਾਰਖੰਡ ਇਕਾਈ ਦੀ ਪ੍ਰਧਾਨ ਅੰਨਪੁਰਣਾ ਦੇਵੀ ਨੇ ਦੱਸਿਆ ਕਿ ਲਾਲੂ ਨੂੰ ਜੇਲ੍ਹ ਦਾ ਖਾਣਾ ਦਿੱਤਾ ਗਿਆ ਸੀ। ਉਨ੍ਹਾਂ ਮੁਤਾਬਕ ਆਉਣ ਵਿੱਚ ਜੇਲ੍ਹ ਅਧਿਕਾਰੀ ਉਨ੍ਹਾਂ ਦੇ ਘਰ ਦਾ ਬਣਿਆ ਖਾਣਾ ਦੇਣ 'ਤੇ ਵੀ ਵਿਚਾਰ ਕਰ ਸਕਦੇ ਹਨ।
ਸਾਲ 1991 ਤੇ 1994 ਦੌਰਾਨ ਦੇਵਘਰ ਖ਼ਜ਼ਾਨੇ ਤੋਂ ਧੋਖਾਧੜੀ ਨਾਲ 89 ਲੱਖ ਰੁਪਏ ਦੀ ਗੈਰਕਾਨੂੰਨੀ ਨਿਕਾਸੀ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਸਮੇਤ 15 ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 3 ਜਨਵਰੀ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਵੇਗੀ।