ਸ਼ਾਹਜਹਾਂਪੁਰ: ਆਸਾਰਾਮ ਬਾਪੂ, ਉਸ ਦੀ ਬੇਟੀ ਅਤੇ 10 ਹੋਰਾਂ ਖ਼ਿਲਾਫ਼ ਦੰਗੇ ਭੜਕਾਉਣ ਅਤੇ ਅਪਰਾਧਿਕ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸ਼ਾਹਜਹਾਂਪੁਰ 'ਚ ਆਸਾਰਾਮ ਵਲੋਂ ਸਰੀਰਕ ਸੋਸ਼ਣ ਦਾ ਸ਼ਿਕਾਰ ਹੋਈ ਲੜਕੀ ਦੇ ਪਿਤਾ ਵਲੋਂ ਦਰਜ ਕਰਵਾਈ ਇਕ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
ਐਸ. ਪੀ. ਦਿਨੇਸ਼ ਤਿ੍ਪਾਠੀ ਨੇ ਦੱਸਿਆ ਕਿ 22 ਦਸੰਬਰ ਨੂੰ ਸ਼ਹਿਰ 'ਚ ਅਖ਼ਬਾਰਾਂ ਦੇ ਨਾਲ ਇਕ ਰਸਾਲਾ ਵੰਡਿਆ ਗਿਆ ਸੀ, ਜਿਸ 'ਚ ਦਾਅਵਾ ਕੀਤਾ ਸੀ ਕਿ ਆਸਾਰਾਮ 'ਤੇ ਸਰੀਰਕ ਸੋਸ਼ਣ ਦੇ ਸਾਰੇ ਦੋਸ਼ ਗਲਤ ਹਨ ਅਤੇ ਉਨ੍ਹਾਂ ਦੇ ਿਖ਼ਲਾਫ਼ ਸਾਜਿਸ਼ ਕੀਤੀ ਜਾ ਰਹੀ ਹੈ।
ਇਸ ਦੇ ਬਾਅਦ ਆਸਾਰਾਮ 'ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਲੜਕੀ ਦੇ ਪਿਤਾ ਨੇ ਕਿਹਾ ਕਿ ਆਸਾਰਾਮ ਜੇਲ੍ਹ 'ਚ ਬੰਦ ਹੈ ਪਰ ਇਸ ਦੇ ਬਾਵਜੂਦ ਉਹ ਆਪਣੇ ਕਾਰਕੁੰਨਾਂ ਦੇ ਜ਼ਰੀਏ ਉਨ੍ਹਾਂ ਦੇ ਪਰਿਵਾਰ ਨੂੰ ਖ਼ਤਮ ਕਰਵਾਉਣਾ ਚਾਹੁੰਦਾ ਹੈ।
ਲੜਕੀ ਦੇ ਪਿਤਾ ਦੀ ਦਲੀਲ 'ਤੇ ਆਸਾਰਾਮ, ਉਸ ਦੀ ਬੇਟੀ ਭਗਵਾਨ ਭਾਰਤੀ ਸਮੇਤ 12 ਵਿਅਕਤੀਆਂ ਦੇ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।