ਨਵੀਂ ਦਿੱਲੀ : ਬੀਤੇ ਐਤਵਾਰ ਘਾਟੀ ਦੇ ਉੜੀ ਦੇ ਵਿੱਚ ਹੋਏ ਹਮਲੇ ਵਿੱਚ ਦੇਸ਼ ਨੂੰ 18 ਜਵਾਨ ਸ਼ਹੀਦ ਹੋ ਗਏ। ਅਜਿਹੇ ਵਿੱਚ ਪਾਕਿਸਤਾਨ ਤੇ ਉੱਥੋਂ ਸਮਰਥਨ ਲੈ ਰਹੇ ਅੱਤਵਾਦ ਨੂੰ ਲੈ ਕੇ ਦੇਸ਼ ਵਿੱਚ ਗੁੱਸੇ ਦਾ ਮਾਹੌਲ ਹੈ। ਚਾਰੇ ਪਾਸੇ ਪ੍ਰਧਾਨ ਮੰਤਰੀ ਦੀ ਪਾਕਿਸਤਾਨ ਨੀਤੀ ਦੀ ਅਲੋਚਨਾ ਹੋ ਰਹੀ ਹੈ।
1.ਅਜਿਹੇ ਵਿੱਚ ਮਈ ਮਹੀਨੇ ਵਿੱਚ ਕੀਤੇ ਗਏ Pew ਰਿਸਰਚ ਸੈਂਟਰ ਦੇ ਸਰਵੇ ਵਿੱਚ ਭਾਰਤ ਦੀ ਪਾਕਿਸਤਾਨ ਨੀਤੀ ਨੂੰ ਲੈ ਕੇ ਕਈ ਵੱਡੀਆਂ ਗੱਲਾਂ ਸਾਹਮਣੇ ਆਈਆਂ ਹਨ। ਸਰਵੇ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਸ਼ਾਮਲ 50 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪਾਕਿਸਤਾਨ ਕੀਤੀ ਨੂੰ ਖਾਰਜ ਕਰ ਦਿੱਤਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਦੀ ਮੌਜੂਦਾ ਪਾਕਿ ਨੀਤੀ ਨੂੰ ਸਿਰਫ਼ 22 ਫੀਸਦ ਲੋਕਾਂ ਨੇ ਸਮਰਥਨ ਦਿੱਤਾ ਹੈ।
2. ਇਸ ਸਰਵੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ 60 ਫੀਸਦੀ ਭਾਰਤੀ ਪਾਕਿਸਤਾਨ ਦੇ ਖਿਲਾਫ਼ ਜ਼ਿਆਦਾ ਤੋਂ ਜ਼ਿਆਦਾ ਸੈਨਿਕ ਕਾਰਵਾਈ ਦਾ ਸਮਰਥਨ ਕਰ ਰਹੇ ਹਨ।
3. 40 ਪੰਨਿਆਂ ਦੀ ਇਸ ਰਿਪੋਰਟ ਦੇ ਹਵਾਲੇ ਤੋਂ Pew ਨੇ ਦੱਸਿਆ ਕਿ 52 ਫੀਸਦੀ ਭਾਰਤੀਆਂ ਨੂੰ ISIS ਤੋਂ ਖਤਰਾ ਹੋਣ ਦਾ ਡਰ ਸਤਾਉਂਦਾ ਹੈ।
4. ਉੱਥੇ ਹੀ 62 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਅੱਤਵਾਦ ਖਿਲਾਫ ਸੈਨਿਕ ਕਾਰਵਾਈ ਸਭ ਤੋਂ ਵਧੀਆ ਤਰੀਕਾ ਹੈ।
5. 68 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਬੀਤੇ 10 ਸਾਲ ਦੀ ਤੁਲਨਾ ਵਿੱਚ ਦੁਨੀਆਵੀ ਪੱਧਰ 'ਤੇ ਭਾਰਤ ਦਾ ਪ੍ਰਭਾਅ ਵਧਿਆ ਹੈ।