ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਮਾਮਲੇ 'ਚ ਸੰਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਹੈ। ਆਖਰ ਸੰਦੀਪ ਦਾ ਭਾਜਪਾ ਨਾਲ ਕੀ ਸਬੰਧ ਹੈ, ਕੌਣ ਉਸ ਨੂੰ ਬਚਾਅ ਰਿਹਾ ਹੈ।
ਸਿੰਘਵੀ ਨੇ ਕਿਹਾ,
ਸੁਸ਼ਾਂਤ ਮਾਮਲੇ 'ਚ ਭਾਜਪਾ ਦੇ ਯਾਰਾਂ ਦਾ ਪਰਦਾਫਾਸ਼ ਹੋ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਸੰਦੀਪ ਸਿੰਘ ਨੇ ਮਹਾਰਾਸ਼ਟਰ ਦੇ ਭਾਜਪਾ ਦਫ਼ਤਰ ਨੂੰ 53 ਫੋਨ ਕੀਤੇ ਹਨ। ਸੰਦੀਪ ਸਿੰਘ ਨੇ ਹੀ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਬਣਾਈ ਸੀ। ਫਿਲਮ ਦਾ ਪੋਸਟਰ ਉਸ ਵੇਲੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਦਾ ਮਤਲਬ ਸੰਦੀਪ ਸਿੰਘ ਫਿਲਮ ਨਿਰਮਾਤਾ ਨਹੀਂ ਹੈ। -
ਦਰਅਸਲ, ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਸੁਣਨ ਦੇ ਬਾਅਦ ਸੰਦੀਪ ਸਿੰਘ ਨੇ ਉਸ ਦੀ ਰਿਹਾਇਸ਼ ਤੇ ਸਭ ਤੋਂ ਪਹਿਲਾਂ ਪਹੁੰਚਣ ਦਾ ਦਾਅਵਾ ਕੀਤਾ ਸੀ। ਹੁਣ ਸੀਬੀਆਈ ਡਰੱਗਸ ਨਾਲ ਜੁੜੇ ਦੋਸ਼ਾਂ ਤੇ ਸੰਦੀਪ ਸਿੰਘ ਤੋਂ ਪੁਛਗਿੱਛ ਕਰੇਗੀ।
ਭਾਜਪਾ ਦਾ ਜਵਾਬ
ਭਾਜਪਾ ਨੇ ਵੀ ਕਾਂਗਰਸ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ। ਭਾਜਪਾ ਨੇਤਾ ਰਾਮ ਕਦਮ ਨੇ ਕਿਹਾ,
ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਰੀਆ ਦੀ ਵਕੀਲ ਤੇ ਦਲਾਲ ਵਜੋਂ ਕੰਮ ਕਰ ਰਹੀ ਹੈ। ਵੱਡੇ ਨੇਤਾਵਾਂ, ਡਰੱਗ ਮਾਫੀਆ ਤੇ ਅਦਾਕਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਦੇਸ਼ ਨੇ ਕਾਂਗਰਸ ਦੇ ਇਸ ਰਵੱਈਏ ਨੂੰ ਵੇਖਿਆ ਹੈ। ਜਦੋਂ ਕਾਂਗਰਸ ਤੇ ਮਹਾਰਾਸ਼ਟਰ ਸਰਕਾਰ ਦੀ ਪੂਰੇ ਦੇਸ਼ 'ਚ ਅਲੋਚਨਾ ਹੋਣ ਲੱਗੀ, ਤਾਂ ਹੁਣ ਉਨ੍ਹਾਂ ਨੇ ਬੀਜੇਪੀ ਖਿਲਾਫ ਬੇਬੁਨਿਆਦ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। -
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ