ਨਵੀਂ ਦਿੱਲੀ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ (67) ਦਾ ਬੁੱਧਵਾਰ ਨੂੰ ਲੋਧੀ ਰੋਡ 'ਤੇ ਸ਼ਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਲੀਡਰ ਮੌਜੂਦ ਸਨ।


ਇਸ ਤੋਂ ਪਹਿਲਾਂ ਬੀਜੇਪੀ ਹੈੱਡਕੁਆਰਟਰ ਵਿੱਚ ਉਨ੍ਹਾਂ ਨੂੰ ਅੰਤਮ ਵਿਦਾਈ ਦਿੱਤੀ ਗਈ। ਇੱਥੇ ਉਨ੍ਹਾਂ ਦੇ ਪਤੀ ਸਵਰਾਜ ਕੌਸ਼ਲ ਤੇ ਬੇਟੀ ਬੰਸਰੀ ਨੇ ਸੁਸ਼ਮਾ ਨੂੰ ਸਲਾਮ ਕੀਤਾ। ਸੁਸ਼ਮਾ ਸਵਰਾਜ ਦੀ ਬੇਟੀ ਨੇ ਹੀ ਅੰਤਮ ਰਸਮਾਂ ਨਿਭਾਈਆਂ।


ਦੱਸ ਦੇਈਏ ਸੁਸ਼ਮਾ ਸਵਰਾਜ ਦੀ ਮੰਗਲਵਾਰ ਰਾਤ ਨੂੰ ਏਮਜ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿੱਲੀ ਤੇ ਹਰਿਆਣਾ ਸਰਕਾਰ ਨੇ ਦੋ ਰੋਜ਼ਾ ਰਾਜਸੀ ਸੋਗ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਵੀ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।