ਅਦਾਕਾਰਾ ਸਵ੍ਰਾ ਭਾਸਕਰ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਦਿੱਲੀ ਦੇ ਸਿੰਗੂ ਬਾਰਡਰ ਪਹੁੰਚੀ। ਸਵ੍ਰਾ ਨੇ ਵੀਰਵਾਰ ਸੋਸ਼ਲ ਮੀਡੀਆ 'ਤੇ ਸਿੰਘੂ ਬਾਰਡਰ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਸਵ੍ਰਾ ਤੋਂ ਪਹਿਲਾਂ ਕਈ ਬਾਲੀਵੁੱਡ ਤੇ ਪੰਜਾਬੀ ਸਟਾਰ ਵੀ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਸਿੰਗੂ ਬਾਰਡਰ ਪਹੁੰਚੇ ਸਨ।
ਸਵ੍ਰਾ ਨੇ ਸਿੰਗੂ ਬਾਰਡਰ 'ਤੇ ਕਿਹਾ ਮੈਂ ਭਾਰਤ ਦੀ ਚਿੰਤਤ ਨਾਗਰਿਕ ਹਾਂ। ਮੈਂ ਕਿਸਾਨ ਨਹੀਂ, ਪਰ ਮੈਂ ਇੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਉਣ ਆਈਹਾਂ। ਮੈਂ ਇੱਥੇ ਕਿਸਾਨਾਂ ਤੋਂ ਕੁਝ ਸਿੱਖਣ ਆਈ ਹਾਂ। ਮੈਂ ਕਿਸਾਨ ਨਹੀਂ ਪਰ ਮੇਰਾ ਰੋਟੀ ਨਾਲ ਰਿਸ਼ਤਾ ਹੈ। ਇਸ ਲਈ ਮੇਰਾ ਕਿਸਾਨਾਂ ਨਾਲ ਵੀ ਰਿਸ਼ਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ