ਨਵੀਂ ਦਿੱਲੀ: ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਨਾਦੁਕੱਟੂਪੱਤੀ ਵਿਖੇ 25 ਅਕਤੂਬਰ ਨੂੰ 2 ਸਾਲਾਂ ਦਾ ਇੱਕ ਮਾਸੂਮ ਬੋਰਵੈਲ ਵਿੱਚ ਡਿੱਗ ਗਿਆ ਜਿਸ ਨੂੰ ਹਾਲੇ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ। ਰਾਹਤ ਬਚਾਅ ਕਾਰਜ ਚੱਲ ਰਿਹਾ ਹੈ ਪਰ ਪੱਥਰਾਂ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ।


ਦਰਅਸਲ, ਬੱਚਾ ਸ਼ੁੱਕਰਵਾਰ ਸ਼ਾਮ 5:30 ਵਜੇ ਬੋਰਵੇਲ ਵਿੱਚ ਡਿੱਗ ਪਿਆ ਅਤੇ 30 ਫੁੱਟ ਦੀ ਡੂੰਘਾਈ 'ਤੇ ਫਸ ਗਿਆ। ਇਸ ਤੋਂ ਬਾਅਦ, ਰਾਤ​ਨੂੰ ਉਹ ਸਰਕ ਕੇ ਲਗਪਗ 70 ਫੁੱਟ ਦੀ ਡੂੰਘਾਈ 'ਤੇ ਹੋਰ ਹੇਠਾਂ ਵੱਲ ਤਿਲ੍ਹਕ ਗਿਆ। ਹੁਣ ਇਸ ਸਮੇਂ ਬੱਚਾ ਲਗਭਗ 100 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਹੈ।


ਬੱਚਿਆਂ ਦੇ ਬਚਾਅ ਕਾਰਜਾਂ ਲਈ ਇੱਕ ਬੋਰਿੰਗ ਮਸ਼ੀਨ ਲਾਈ ਗਈ ਹੈ। ਅਧਿਕਾਰੀਆਂ ਦੇ ਅਨੁਸਾਰ ਬਚਾਅ ਕਾਰਜ ਵਿੱਚ ਛੇ ਟੀਮਾਂ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਅਸੀਂ ਬੱਚੇ ਨੂੰ ਰੋਂਦੇ ਸੁਣਦੇ ਸੀ ਪਰ ਹੁਣ ਅਸੀਂ ਇਸ ਨੂੰ ਸੁਣ ਨਹੀਂ ਪਾ ਰਹੇ ਹਾਂ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਬੱਚਾ ਸੁਰੱਖਿਅਤ ਹੈ ਤੇ ਸਾਹ ਲੈ ਰਿਹਾ ਹੈ।


ਤਾਮਿਲਨਾਡੂ ਦੇ ਸਿਹਤ ਮੰਤਰੀ ਸੀ ਵਿਜੇ ਭਾਸਕਰ ਨੇ ਸ਼ਨੀਵਾਰ ਸਵੇਰੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਬੋਰਵੈਲ ਨੂੰ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਬੱਚਾ 70 ਫੁੱਟ ਹੇਠਾਂ ਖਿਸਕਣ ਤੋਂ ਬਾਅਦ ਅਧਿਕਾਰੀ ਉਸ ਦੇ ਬੱਚੇ ਦੀਆਂ ਰੋਣ ਦੀਆਂ ਆਵਾਜ਼ਾਂ ਸੁਣਨ ਤੋਂ ਅਸਮਰੱਥ ਹਨ। ਅੱਗ ਬੁਝਾਊ ਵਿਭਾਗ ਤੇ ਹੋਰਨਾਂ ਵੱਲੋਂ ਸ਼ੁੱਕਰਵਾਰ ਸ਼ਾਮ ਤੋਂ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।




ਦੱਸ ਦੇਈਏ ਇਸ ਤੋਂ ਪਹਿਲਾਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲਾ ਬੱਚਾ ਫ਼ਤਿਹਵੀਰ ਸਿੰਘ ਘਰ ਨੇੜੇ ਪੁੱਟੇ ਬੋਰਵੈੱਲ 'ਚ ਡਿੱਗ ਗਿਆ ਸੀ ਪਰ ਤਕਨੀਕ ਦੀ ਘਾਟ ਕਾਰਨ ਬਚਾਅ ਕਾਰਜ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।