ਮੁਬੰਈ: ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਇਕ ਕਾਂਸਟੇਬਲ ਨੂੰ ਐਤਵਾਰ ਨੂੰ ਸ਼ਰਾਬ ਦੇ ਪ੍ਰਭਾਵ ਹੇਠ ਇੱਕ ਟੈਕਸੀ ਡਰਾਈਵਰ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ।

ਆਰਪੀਐਫ ਕਾਂਸਟੇਬਲ ਅਮਿਤ ਕੁਮਾਰ ਸਿੰਘ ਨੇ ਕੈਬ ਡਰਾਈਵਰ ਨੂੰ 11 ਜਨਵਰੀ ਨੂੰ ਗ੍ਰਾਂਟ ਰੋਡ ਲਿਜਾਣ ਨੂੰ ਕਿਹਾ ਸੀ। ਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੇਸ ਦਰਜ ਕਰ, ਜਾਂਚ ਸ਼ੁਰੂ ਹੋ ਗਈ ਹੈ। ਉਧਰ ਆਰਪੀਐਫ ਨੇ ਇਸ ਮਾਮਲੇ ਤੇ ਐਕਸ਼ਨ ਲੈਂਦੇ ਹੋਏ ਅਮਿਤ ਨੂੰ ਸੇਵਾਵਾਂ ਤੋਂ ਖਾਰਜ ਕਰ ਦਿੱਤਾ ਹੈ।

ਐਮਆਰਏ ਮਾਰਗ ਪੁਲਿਸ ਦੇ ਅਨੁਸਾਰ ਮੁਲਜ਼ਮ ਅਮਿਤ ਕੁਮਾਰ ਸਿੰਘ (29) ਆਰਪੀਐਫ ਦੀ ਮੁਲੁੰਦ ਰਿਜ਼ਰਵ ਲਾਈਨ ਨਾਲ ਜੁੜਿਆ ਹੋਇਆ ਹੈ। ਤਕਰੀਬਨ 11.50 ਵਜੇ ਸ਼ਨੀਵਾਰ ਨੂੰ, ਅਮਿਤ ਕਾਰਨਾਕ ਬਾਂਡਰ ਵਿਖੇ ਇੱਕ ਟੈਕਸੀ ਵਿੱਚ ਚੜ੍ਹ ਗਿਆ ਅਤੇ ਡਰਾਈਵਰ ਨੂੰ ਉਸਨੂੰ ਗ੍ਰਾਂਟ ਰੋਡ ਲਿਜਾਣ ਲਈ ਕਿਹਾ।ਕੈਬ ਡਰਾਈਵਰ ਦੇ ਇਨਕਾਰ ਕਰਨ ਤੇ ਦੋਵਾਂ ਵਿੱਚਕਾਰ ਬਹਿਸ ਹੋਈ।ਇਸ ਤੋਂ ਬਾਅਦ ਉਸਨੇ ਜ਼ਬਰਦਸਤੀ ਡਰਾਈਵਰ ਦਾ ਮੋਬਾਈਲ ਫੋਨ ਅਤੇ ਪਰਸ ਲੈ ਲਿਆ।

ਜਦੋਂ ਡਰਾਈਵਰ ਨੇ ਵਿਰੋਧ ਕੀਤਾ ਤਾਂ ਅਮਿਤ ਨੇ ਉਸ ਨੂੰ ਕਥਿਤ ਤੌਰ 'ਤੇ ਕੈਬ ਵਿੱਚੋਂ ਬਾਹਰ ਖਿੱਚ ਲਿਆ ਅਤੇ ਉਸ' ਤੇ ਬੀਅਰ ਦੀ ਬੋਤਲ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਖੜ੍ਹੀ ਕਾਰ ਦੇ ਪਿੱਛੇ ਉਸ 'ਤੇ ਜਿਨਸੀ ਹਮਲਾ ਕੀਤਾ।

ਪੁਲਿਸ ਨੇ ਅਮਿਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਉੱਤੇ ਭਾਰਤੀ ਦੰਡਾਵਲੀ ਤਹਿਤ ਜ਼ਬਰਦਸਤੀ ਅੰਨਨੈਚੁਰਾਲ ਇੰਟਰਕੋਰਸ ਅਤੇ ਜਬਰਦਸਤੀ ਦਾ ਦੋਸ਼ ਲਗਾਇਆ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 20 ਜਨਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।