ਅਧਿਆਪਕਾ ਨੇ ਲਾਏ ਸੀ ਈਅਰਫੋਨ, ਟ੍ਰੇਨ ਆਉਣ ਦਾ ਪਤਾ ਹੀ ਨਾ ਲੱਗਾ, ਜਾਣੋਂ ਫਿਰ ਕੀ ਵਾਪਰਿਆ
ਏਬੀਪੀ ਸਾਂਝਾ | 31 Dec 2019 03:45 PM (IST)
ਗਾਂਧੀ ਨਗਰ ਦੇ ਰੇਲਵੇ ਫਾਟਕ ਨੇੜੇ ਇੱਕ ਮਹਿਲਾ ਅਧਿਆਪਕ ਦੀ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ। ਮਹਿਲਾ ਅਧਿਆਪਕ ਕੈਂਪ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ। ਉਹ ਸਕੂਲ ਦੀ ਛੁੱਟੀ ਤੋਂ ਬਾਅਦ ਵਾਪਸ ਘਰ ਆ ਰਹੀ ਸੀ ਜਦੋਂ ਇਹ ਹਾਦਸਾ ਹੋਇਆ। ਉਸ ਨੇ ਕੰਨ ਵਿੱਚ ਈਅਰ ਫੋਨ ਲਾਏ ਹੋਏ ਸੀ ਜਿਸ ਕਾਰਨ ਉਸ ਨੂੰ ਟ੍ਰੇਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਜੀਆਰਪੀ ਪੁਲਿਸ ਹਾਦਸੇ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਯਮੁਨਾਨਗਰ: ਗਾਂਧੀ ਨਗਰ ਦੇ ਰੇਲਵੇ ਫਾਟਕ ਨੇੜੇ ਇੱਕ ਮਹਿਲਾ ਅਧਿਆਪਕ ਦੀ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ। ਮਹਿਲਾ ਅਧਿਆਪਕ ਕੈਂਪ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ। ਉਹ ਸਕੂਲ ਦੀ ਛੁੱਟੀ ਤੋਂ ਬਾਅਦ ਵਾਪਸ ਘਰ ਆ ਰਹੀ ਸੀ ਜਦੋਂ ਇਹ ਹਾਦਸਾ ਹੋਇਆ। ਉਸ ਨੇ ਕੰਨ ਵਿੱਚ ਈਅਰ ਫੋਨ ਲਾਏ ਹੋਏ ਸੀ ਜਿਸ ਕਾਰਨ ਉਸ ਨੂੰ ਟ੍ਰੇਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਜੀਆਰਪੀ ਪੁਲਿਸ ਹਾਦਸੇ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਦੀ ਸ਼ਨਾਖਤ ਹਰਮਿੰਦਰ ਕੌਰ, 26 ਸਾਲਾ ਵਾਸੀ ਕੁਲਦੀਪ ਨਗਰ ਵਜੋਂ ਹੋਈ ਹੈ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕੇ ਜਿਵੇਂ ਹੀ ਉਹ ਗਾਂਧੀ ਨਗਰ ਦੇ ਫਾਟਕ ਤੇ ਰੇਲਵੇ ਲਾਈਨ ਨੂੰ ਪਾਰ ਕਰਨ ਲੱਗੀ ਤਾਂ ਅੰਬਾਲਾ ਵਾਲੇ ਪਾਸੇ ਤੋਂ ਆ ਰਹੀ ਗੱਡੀ ਦੀ ਚਪੇਟ ਵਿੱਚ ਆ ਗਈ। ਹਸਪਤਾਲ ਲਿਜਾਂਦਿਆਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸਐਚਓ ਜੀਆਰਪੀ ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।