ਚੰਡੀਗੜ੍ਹ: 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਪ੍ਰਾਈਮਰੀ ਸਕੂਲਾਂ ਦੇ ਬੱਚਿਆਂ ਦੀ ਪੋਸਟ ਟੈਸਟਿੰਗ ਨਾ ਕਰਨ ਦੇਣ ਵਾਲੇ 10 ਅਧਿਆਪਕਾਂ 'ਤੇ ਵਿਭਾਗੀ ਕਾਰਵਾਈ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਅਧਿਆਪਕ ਦੀ ਨੌਕਰੀ ਖੁੱਸ ਗਈ ਹੈ, ਜਦਕਿ ਪੰਜ ਨੂੰ ਮੁਅੱਤਲ ਕੀਤਾ ਗਿਆ ਹੈ ਤੇ ਚਾਰਾਂ ਦੀ ਬਦਲੀ ਕਰ ਦਿੱਤੀ ਹੈ। ਉੱਧਰ, ਵਿਰੋਧ ਪ੍ਰਦਰਸ਼ਨ ਕਰਨ ਕਾਰਨ ਮੁਅੱਤਲ ਕੀਤੇ ਅਧਿਆਪਕਾਂ ਨੂੰ ਸਾਥੀਆਂ ਨੇ ਵੱਡਾ ਸੰਘਰਸ਼ ਕਰਕੇ ਬਹਾਲ ਵੀ ਕਰਵਾ ਲਿਆ ਹੈ।


ਇਹ ਵੀ ਪੜ੍ਹੋ- ਅਧਿਆਪਕਾਂ ਨੇ ਘੇਰਿਆ ਕੈਪਟਨ ਦਾ ਮੰਤਰੀ

'ਪੜ੍ਹੋ ਪੰਜਾਬ..' ਦਾ ਬਾਈਕਾਟ ਐਲਾਨੇ ਜਾਣ ਮਗਰੋਂ ਅਧਿਆਪਕਾਂ ਨੇ ਰੋਪੜ ਜ਼ਿਲ੍ਹੇ ਦੇ ਛੇ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੱਥੋਂ ਦੇ ਹੀ ਇੱਕ ਅਧਿਆਪਕ ਨੂੰ ਸਰਕਾਰੀ ਹੁਕਮਾਂ ਦਾ ਵਿਰੋਧ ਕਰਨ ਬਦਲੇ ਨੌਕਰੀ ਤੋਂ ਵੀ ਹੱਥ ਧੋਣੇ ਪਏ ਹਨ। ਅਧਿਆਪਕਾਂ ਵੱਲੋਂ 'ਪੜ੍ਹੋ ਪੰਜਾਬ..' ਦਾ ਦੋ ਦਿਨ ਪੂਰਾ ਵਿਰੋਧ ਹੋਇਆ ਹੈ ਤੇ ਸੋਮਵਾਰ ਨੂੰ ਅਜਿਹਾ ਫਿਰ ਤੋਂ ਹੋਣ ਦੀ ਆਸ ਹੈ।

ਸਬੰਧਤ ਖ਼ਬਰ- ਸਰਕਾਰੀ ਫੁਰਮਾਨ ਮੰਨਵਾਉਣ ਸਕੂਲਾਂ 'ਚ ਪੁਲਿਸ ਦਾ ਐਕਸ਼ਨ, ਡੀਈਓ 'ਤੇ ਥੱਪੜ ਮਾਰਨ ਦੇ ਇਲਜ਼ਾਮ, ਬੱਚੇ ਖ਼ੌਫਜ਼ਦਾ ਤੇ ਟੀਚਰ ਬੇਹੋਸ਼

ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਮੁੱਖ ਮੰਤਰੀ ਨਾਲ 28 ਤਾਰੀਖ਼ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਜ਼ਬਰਦਸਤੀ 'ਪੜ੍ਹੋ ਪੰਜਾਬ..' ਤਹਿਤ ਟੈਸਟਿੰਗ ਕਰਵਾ ਰਹੇ ਹਨ। ਉਨ੍ਹਾਂ ਕੈਪਟਨ ਨਾਲ ਮੁਲਾਕਾਤ ਤੋਂ ਪਹਿਲਾਂ 'ਪੜ੍ਹੋ ਪੰਜਾਬ..' ਦਾ ਬਾਈਕਾਟ ਐਲਾਨਿਆ ਹੋਇਆ ਹੈ।