ਭੁਪਾਲ: ਪੁਲਿਸ ਦੀਆਂ ਅਕਸਰ ਨਕਾਰਾਤਮਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕਈ ਵਾਰ ਕਈ ਪੁਲਿਸ ਮੁਲਾਜ਼ਮ ਆਪਣੀ ਨੇਕ ਦਿਲੀ ਤੇ ਕਰਤੱਵਾਂ ਦੀ ਪਾਲਣਾ ਕਰਨ ਦੇ ਜਜ਼ਬੇ ਦਾ ਸਬੂਤ ਦਿੰਦੇ ਹੋਏ ਲੱਖਾਂ ਦੇ ਦਿਲ ਜਿੱਤ ਲੈਂਦੇ ਹਨ। ਕੁਝ ਅਜਿਹਾ ਹੀ ਅੱਜ ਮੱਧ ਪ੍ਰਦੇਸ਼ ਵਿੱਚ ਹੋਇਆ।


ਸੂਬੇ ਦੇ ਕਸਬੇ ਹੋਸ਼ੰਗਾਬਾਦ ਵਿੱਚ ਰੇਲਵੇ ਟਰੈਕ ਕੋਲ ਜ਼ਖ਼ਮੀ ਹੋਏ ਵਿਅਕਤੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਪਹੁੰਚਾਉਣਾ ਸੀ। ਕਾਂਸਟੇਬਲ ਪੂਨਮ ਬਿਲੌਰੇ ਨੂੰ ਖ਼ਬਰ ਮਿਲੀ ਕਿ ਟਰੇਨ ਵਿੱਚੋਂ ਡਿੱਗ ਕੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਐਂਬੂਲੈਂਸ ਦੇ ਉੱਥੇ ਪਹੁੰਚਣ ਦਾ ਕੋਈ ਵੀ ਰਸਤਾ ਨਹੀਂ ਸੀ।

ਸਿਪਾਹੀ ਨੇ ਤੁਰੰਤ ਉਸ ਜ਼ਖ਼ਮੀ ਵਿਅਕਤੀ ਨੂੰ ਮੋਢਿਆਂ 'ਤੇ ਚੁੱਕਿਆ ਅਤੇ ਰੇਲਵੇ ਟਰੈਕ ਤੋਂ ਦੌੜਦਾ ਹੋਇਆ ਹਸਪਤਾਲ ਵੱਲ ਵਧਿਆ। ਹਾਲਾਂਕਿ, ਹਸਪਤਾਲ ਉੱਥੋਂ ਕਈ ਕਿਲੋਮੀਟਰ ਦੂਰ ਸੀ, ਪਰ ਉਸ ਨੇ ਜ਼ਖ਼ਮੀ ਨੂੰ ਐਂਬੂਲੈਂਸ ਤਕ ਪਹੁੰਚਾਉਣ ਲਈ ਕਿਲੋਮੀਟਰ ਤੋਂ ਵੱਧ ਦੂਰੀ ਦੌੜ ਕੇ ਹੀ ਤੈਅ ਕਰ ਲਈ। ਸੋਸ਼ਲ ਮੀਡੀਆ 'ਤੇ ਇਸ ਬਹਾਦੁਰ ਸਿਪਾਹੀ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ।

ਦੇਖੋ ਵੀਡੀਓ-