ਪਟਨਾ: ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜਪ੍ਰਤਾਪ ਯਾਦਵ ਦਾ ਵਿਆਹ ਕੱਲ੍ਹ ਪਟਨਾ 'ਚ ਬੜੀ ਧੂਮ-ਧਾਮ ਨਾਲ ਐਸ਼ਵਰਿਆ ਨਾਲ ਹੋ ਗਿਆ। ਪਟਨਾ ਦੇ ਵੈਟਨਰੀ ਗ੍ਰਾਊਂਡ 'ਚ ਹੋਏ ਵਿਆਹ ਸਮਾਰੋਹ 'ਚ ਪਹੁੰਚੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਲਾਲੂ ਇੱਕ ਦੂਜੇ ਦਾ ਹੱਥ ਫੜ੍ਹੀ ਨਜ਼ਰ ਆਏ। ਨਿਤਿਸ਼ ਨੇ ਤੇਜਪ੍ਰਤਾਪ ਤੇ ਐਸ਼ਵਰਿਆ ਨੂੰ ਜੈਮਾਲਾ ਤੋਂ ਬਾਅਦ ਆਸ਼ੀਰਵਾਦ ਦਿੱਤਾ।


 

ਜੈਮਾਲਾ ਦੀ ਰਸਮ ਤੋਂ ਕੁਝ ਦੇਰ ਬਾਅਦ ਹੀ ਖਾਣ ਵਾਲੇ ਪਾਸੇ ਲੁੱਟ ਮੱਚ ਗਈ। ਇੱਥੋਂ ਤੱਕ ਕਿ ਬਰਾਤ 'ਚ ਆਏ ਲੋਕਾਂ ਨੇ ਵੀਆਈਪੀ ਤੇ ਮੀਡੀਆ ਲਈ ਬਣੇ ਪੰਡਾਲ ਨੂੰ ਵੱਖ ਕਰਨ ਵਾਲੇ ਘੇਰੇ ਨੂੰ ਤੋੜ ਦਿੱਤਾ। ਖ਼ਬਰਾਂ ਮੁਤਾਬਕ ਲੋਕਾਂ ਨੇ ਭਾਂਡੇ ਤੇ ਹੋਰ ਸਾਮਾਨ ਦੀ ਵੀ ਲੁੱਟ ਮਚਾਈ।

ਲਾਲੂ ਦੇ ਪੁੱਤਰ ਦੇ ਵਿਆਹ 'ਚ ਬਿਹਾਰ ਦੇ ਸਾਰੇ ਦਿੱਗਜ਼ ਨੇਤਾਵਾਂ ਦੇ ਨਾਲ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਸ਼ਾਮਲ ਹੋਏ। ਆਰਜੇਡੀ ਦੇ ਇਕ ਵਿਧਾਇਕ ਨੇ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਵੀ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਪਰ ਅਜਿਹਾ ਨਹੀਂ ਸੀ।

ਹਾਲਾਕਿ ਬੀਜੇਪੀ ਵਿਧਾਇਕ ਸ਼ਤਰੂਘਨ ਸਿਨ੍ਹਾ ਸਮੇਤ ਕਈ ਹੋਰ ਨੇਤਾ ਸੜਕੀ ਜਾਮ ਲੱਗਣ ਕਾਰਨ ਇਸ ਵਿਆਹ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕੇ।