ਯੋਗੀ ਨੂੰ ਓਵੈਸੀ ਦਾ ਤਿੱਖਾ ਜਵਾਬ, ‘ਮੁਲਕ ਮੇਰੇ ਪਿਉ ਦਾ, ਕੋਈ ਨਹੀਂ ਕੱਢ ਸਕਦਾ’
ਏਬੀਪੀ ਸਾਂਝਾ
Updated at:
03 Dec 2018 02:03 PM (IST)
NEXT
PREV
ਹੈਦਰਾਬਾਦ: ਤੇਲੰਗਾਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਭੜਕਾਊ ਬਿਆਨਬਾਜ਼ੀ ਜ਼ੋਰਾਂ ’ਤੇ ਚੱਲ ਰਹੀ ਹੈ। ਤਾਜ਼ਾ ਬਹਿਸਬਾਜ਼ੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਅਸੁੱਦੀਨ ਓਵੈਸੀ ਵਿਚਾਲੇ ਚੱਲ ਰਹੀ ਹੈ। ਯੋਗੀ ’ਤੇ ਵਾਰ ਕਰਦਿਆਂ ਓਵੈਸੀ ਨੇ ਕਿਹਾ, "ਮੇਰੇ ਅੱਬਾ ਜੰਨਤ ਤੋਂ ਨਿਕਲ ਕੇ ਦੁਨੀਆ ’ਚ ਪਹਿਲਾ ਕਦਮ ਰੱਖਣ ਤਾਂ ਹਿੰਦੁਸਤਾਨ ਵਿੱਚ ਰੱਖਣ, ਇਹ ਹਿੰਦੁਸਤਾਨ ਮੇਰੇ ਬਾਪ ਦਾ ਮੁਲਕ ਹੈ, ਕੋਈ ਵੀ ਮੈਨੂੰ ਇੱਥੋਂ ਨਹੀਂ ਕੱਢ ਸਕਦਾ।"
ਰੈਲੀ ਦੌਰਾਨ ਓਵੈਸੀ ਨੇ ਕਿਹਾ ਕਿ ਯੋਗੀ ਉਨ੍ਹਾਂ ਨੂੰ ਭਜਾਉਣ ਦੀਆਂ ਗੱਲਾਂ ਕਰ ਰਹੇ ਹਨ, ਇਹ ਯੋਗੀ ਨਹੀਂ ਬਲਕਿ ਮੋਦੀ ਦੀ ਜ਼ੁਬਾਨ ਹੈ। ਨਰੇਂਦਰ ਮੋਦੀ ਦੀ ਸੋਚ ਨੂੰ ਯੋਗੀ ਬਿਆਨ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਕਿਹਾ, "ਹਿੰਦੁਸਤਾਨ ਮੇਰੇ ਬਾਪ ਦਾ ਮਲਕ ਹੈ, ਮੈਨੂੰ ਕੋਈ ਇੱਥੋਂ ਕੱਢ ਨਹੀਂ ਸਕਦਾ। ਜਦੋਂ ਪਿਤਾ ਦਾ ਮੁਲਕ ਹੈ ਤਾਂ ਬੇਟਾ ਕਿਉਂ ਨਿਕਲੇਗਾ।" ਉਨ੍ਹਾਂ ਕਿਹਾ ਕਿ ਜੋ ਪਾਪਾ ਨੂੰ ਨਹੀਂ ਮੰਨਣਗੇ, ਉਹ ਖ਼ਤਮ ਹੋ ਜਾਣਗੇ।
ਦਰਅਸਲ ਇੱਕ ਰੈਲੀ ਦੌਰਾਨ ਮੁੱਖ ਮੰਤਰੀ ਯੋਗੀ ਨੇ ਕਿਹਾ ਸੀ ਕਿ ਜੇ ਬੀਜੇਪੀ ਸੱਤਾ ’ਚ ਆਈ ਤਾਂ ਓਵੈਸੀ ਨੂੰ ਉਸੇ ਤਰ੍ਹਾਂ ਤੇਲੰਗਾਨਾ ਤੋਂ ਭੱਜਣਾ ਪਏਗਾ, ਜਿਵੇਂ ਨਿਜਾਮ ਨੂੰ ਹੈਦਰਾਬਾਦ ਤੋਂ ਬਾਹਰ ਭੱਜਣਾ ਪਿਆ ਸੀ। ਹੁਣ ਓਵੈਸੀ ਨੇ ਯੋਗੀ ਨੂੰ ਇਸੇ ਬਿਆਨ ਦਾ ਜਵਾਬ ਦਿੱਤਾ ਹੈ ਕਿ ਮੁਲਕ ਉਨ੍ਹਾਂ ਦੇ ਬਾਪ ਦਾ ਹੈ, ਉਨ੍ਹਾਂ ਨੂੰ ਕੋਈ ਨਹੀਂ ਭਜਾ ਸਕਦਾ।

- - - - - - - - - Advertisement - - - - - - - - -