ਪਹਿਲੀ ਵਾਰ ਲਾਹੌਲ ਘਾਟੀ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ
ਏਬੀਪੀ ਸਾਂਝਾ | 07 Oct 2018 04:09 PM (IST)
ਸ਼ਿਮਲਾ: ਸਰਦ ਰੁੱਤ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਸਾਲ ਹਿਮਾਚਲ ਪ੍ਰਦੇਸ਼ ਦੀ ਲਾਹੌਲ-ਸਪਿਤੀ ਘਾਟੀ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਗਿਆ ਹੈ। ਪਾਰੇ ਦੇ ਇੰਨਾ ਡਿੱਗ ਜਾਣ ਕਾਰਨ ਝੀਲਾਂ ਤੇ ਨਦੀਆਂ ਦਾ ਪਾਣੀ ਜੰਮਣਾ ਸ਼ੁਰੂ ਹੋ ਗਿਆ ਹੈ। ਤਾਜ਼ਾ ਬਰਫਬਾਰੀ ਕਾਰਨ ਘਾਟੀ ਵਿੱਚ ਚਿੱਟੀ ਚਾਦਰ ਵਿੱਛ ਗਈ ਹੈ। ਜ਼ਿਕਰਯੋਗ ਹੈ ਕਿ 21 ਤੋਂ 23 ਸਤੰਬਰ ਦੌਰਾਨ ਹੋਈ ਭਾਰੀ ਬਰਫਬਾਰੀ ਕਾਰਨ ਘਾਟੀ ਵਿੱਚ ਫਸੇ ਵਾਹਨਾਂ ਨੂੰ ਹੌਲੀ-ਹੌਲੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਤਿੰਨ ਦਿਨ ਦੌਰਾਨ ਖ਼ਰਾਬ ਮੌਸਮ ਕਾਰਨ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਦੇ ਵਾਹਨ ਵੀ ਬਰਫ ਵਿੱਚ ਦੱਬ ਗਏ ਸਨ। ਹਾਲਾਂਕਿ, ਹੈਲੀਕਾਪਟਰਾਂ ਰਾਹੀਂ ਲੋਕਾਂ ਨੂੰ ਤਾਂ ਬਚਾ ਲਿਆ ਗਿਆ ਸੀ। ਹਾਲੇ ਵੀ ਕੁਝ ਵਾਹਨਾਂ ਨੂੰ ਕੁੱਲੂ ਦੇ ਰੋਹਤਾਂਗ ਜ਼ਿਲ੍ਹਿਆਂ ਵਿੱਚ ਫਸੇ ਹੋਣ ਦੀ ਖ਼ਬਰ ਹੈ।