Terrorist attack on army: ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸ਼ੁੱਕਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਵਾਹਨਾਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਜਵਾਨਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਅਜੇ ਤੱਕ ਕਿਸੇ ਦੇ ਜ਼ਖਮੀ ਜਾਂ ਮੌਤ ਦੀ ਕੋਈ ਖਬਰ ਨਹੀਂ ਹੈ। ਰਿਪੋਰਟਾਂ ਮੁਤਾਬਕ ਸ਼ੁਰੂਆਤੀ ਗੋਲੀਬਾਰੀ ਤੋਂ ਬਾਅਦ ਅੱਤਵਾਦੀ ਭੱਜਣ ਵਿੱਚ ਕਾਮਯਾਬ ਹੋ ਗਏ।


ਇਹ ਵੀ ਪੜ੍ਹੋ: An-32 Aircraft: ਹਵਾਈ ਸੈਨਾ ਦੇ An-32 ਜਹਾਜ਼ ਦਾ ਮਲਬਾ ਬੰਗਾਲ ਦੀ ਖਾੜੀ 'ਚ ਲੱਭਿਆ, ਸਾਢੇ 7 ਪਹਿਲਾਂ 29 ਲੋਕਾਂ ਨਾਲ ਹੋਇਆ ਸੀ ਲਾਪਤਾ






ਰਿਪੋਰਟਾਂ ਦੇ ਅਨੁਸਾਰ, ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਸਮੇਤ ਸੀਨੀਅਰ ਅਧਿਕਾਰੀ ਅੱਤਵਾਦੀ ਹਮਲਿਆਂ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਲਈ ਪੁੰਛ ਵਿੱਚ ਹਨ।


ਪਿਛਲੇ ਕੁਝ ਹਫਤਿਆਂ 'ਚ ਇਸ ਖੇਤਰ 'ਚ ਫੌਜ 'ਤੇ ਇਹ ਦੂਜਾ ਅੱਤਵਾਦੀ ਹਮਲਾ ਹੈ। ਦੱਸ ਦੇਈਏ ਕਿ 21 ਦਸੰਬਰ ਨੂੰ ਰਾਜੌਰੀ 'ਚ ਹੋਏ ਅੱਤਵਾਦੀ ਹਮਲੇ 'ਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ।


ਇਹ ਵੀ ਪੜ੍ਹੋ: Pm modi appeals to people: PM ਮੋਦੀ ਨੇ ਕਾਲਾਰਾਮ ਮੰਦਿਰ ‘ਚ ਲਗਾਇਆ ਪੋਚਾ, ਲੋਕਾਂ ਨੂੰ ਸਾਰੇ ਮੰਦਿਰਾਂ 'ਚ ਸਫਾਈ ਕਰਨ ਦੀ ਕੀਤੀ ਅਪੀਲ