ਨਵੀਂ ਦਿੱਲੀ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤ ਦੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਅੱਤਵਾਦੀ ਹੁਣ ਸੰਸਦ 'ਤੇ ਇੱਕ ਵਾਰ ਫਿਰ ਹਮਲੇ ਦੀ ਤਾਕ ਵਿੱਚ ਹਨ। ਖੁਫੀਆਂ ਸੂਤਰਾਂ ਦੀ ਖ਼ਬਰ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ।


ਪਾਕਿਸਤਾਨੀ ਖੂਫੀਆਂ ਏਜੰਸੀ ISI ਨੇ ਅੱਤਵਾਦੀਆਂ ਨੂੰ ਸਰਜੀਕਲ ਸਟ੍ਰਾਈਕ ਦਾ ਬਦਲਾ ਲੈਣ ਦੇ ਲਈ ਕਿਹਾ ਹੈ। ਖੂਫੀਆਂ ਰਿਪੋਰਟ ਮੁਤਾਬਕ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਸੰਸਦ 'ਤੇ ਦੁਬਾਰਾ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਜੈਸ਼ ਦਾ ਚੀਫ਼ ਮਸੂਦ ਅਜ਼ਹਰ ਹਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਲੱਗ ਗਿਆ ਹੈ।ਖ਼ੁਫ਼ੀਆ ਏਜੰਸੀ ISI ਨੇ ਭਾਰਤ ਤੋਂ ਬਦਲਾ ਲੈਣ ਦੇ ਲਈ ਅੱਤਵਾਦੀਆਂ ਨੂੰ ਕਿਸੇ ਵੀ ਸੀਮਾ ਤੱਕ ਜਾਣ ਦੇ ਹੁਕਮ ਦਿੱਤੇ ਗਏ ਹਨ।

ਤੁਹਾਨੂੰ ਦੱਸਣਯੋਗ ਹੈ ਕਿ ਸਾਲ 2001 ਵਿੱਚ ਭਾਰਤੀ ਸੰਸਦ 'ਤੇ ਅੱਤਵਾਦੀ ਹਮਲਾ ਹੋਈਆ ਸੀ। ਇਸ ਹਮਲੇ ਨੂੰ ਜੈਸ਼-ਏ-ਮੁਹੰਮਦ ਨੇ ਅੰਜਾਮ ਦਿੱਤਾ ਸੀ। ਜਿਸ ਵਿੱਚ ਅਫ਼ਜ਼ਲ ਗੁਰੂ ਵੀ ਸ਼ਾਮਿਲ ਸੀ ਅਤੇ ਉਸ ਨੂੰ ਫਾਂਸੀ ਦਿੱਤੀ ਗਈ।