ਜੋਧਪੁਰ: ਇੱਥੇ ਦੀ ਮੈਜੀਸਟ੍ਰੇਟ ਕੋਰਟ ਨੇ ਗਾਂ ਦੇ ਮਾਲਕਾਨਾ ਹੱਕ ਨੂੰ ਲੈ ਕੇ ਇੱਕ ਅਧਿਆਪਕ ਅਤੇ ਕਾਂਸਟੇਬਲ ‘ਚ ਚੱਲ ਰਹੇ ਵਿਵਾਦ ‘ਤੇ ਸੁਣਵਾਈ ਹੋਈ। ਇਸ ਦੌਰਾਨ ਗਾਂਅ ਨੂੰ ਕੋਰਟ ਰੂਮ ‘ਚ ਪੇਸ਼ ਕੀਤਾ ਗਿਆ। ਬੈਂਚ ਅਧਿਕਾਰੀ ਨੇ ਖੁਦ ਕੋਰਟ ਦੇ ਬਾਹਰ ਆ ਕੇ ਵਾਹਨ ‘ਚ ਖੜ੍ਹੀ ਗਾਂ ਨੂੰ ਦੇਖਿਆ।

ਜੱਜ ਨੇ ਦੋਵਾਂ ਫਰਿਆਦੀਆਂ ਨੂੰ ਗਾਂ ਨੂੰ ਘੁਮਾਉਣ ਅਤੇ ਸਹਿਲਾਉਣ ਦਾ ਮੌਕਾ ਦਿੱਤਾ। ਇਸ ਮਾਮਲੇ ‘ਚੇ ਦੋਵਾਂ ਪੱਖਾਂ ਨੂੰ ਬਿਆਨ ਹੋਣਗੇ ਅਤੇ ਉਸ ਤੋਂ ਬਾਅਦ ਕੋਰਟ ਇਸ ‘ਤੇ ਫੈਸਲਾ ਲਵੇਗੀ।


ਦੋਵਾਂ ‘ਚ ਇੱਕ ਗਾਂ ਨੂੰ ਲੈ ਕੇ ਪਿਛਲੇ ਸਾਲ ਅਗਸਤ ਤੋਂ ਵਿਵਾਦ ਚਲ ਰਿਹਾ ਹੈ। ਮਾਮਲਾ ਮੰਡੋਰ ਥਾਣੇ ‘ਚ ਦਰਜ ਕੀਤਾ ਗਿਆ॥ ਜਿੱਥੇ ਦੇ ਅਧਿਕਾਰੀ ਨੇ ਗਾਂ ਨੂੰ ਖੜ੍ਹਾ ਕਰ ਦੋਵਾਂ ਨੂੰ ਗਾਂ ਨੂੰ ਆਵਾਜ਼ ਮਾਰਨ ਨੂੰ ਕਿਹਾ। ਦੋਵਾਂ ਦੇ ਗਾਂ ਨੂੰ ਬੁਲਾਉਣ ‘ਤੇ ਵੀ ਗਾਂ ਕਿਸੇ ਕੋਲ ਨਹੀਂ ਗਈ। ਇਸ ਤੋਂ ਬਾਅਦ ਕੇਸ ਕੋਰਟ ‘ਚ ਆ ਗਿਆ।

ਬਚਾਅ ਦਲ ਦੇ ਵਕੀਲ ਦਾ ਕਹਿਣਾ ਹੈ ਕਿ ਆਪਸੀ ਸਹਿਮਤੀ ਤੋਂ ਬਾਅਦ ਗਾਂ ਨੂੰ ਫਿਲਹਾਲ ਇੱਕ ਗਊਸ਼ਾਲਾ ‘ਚ ਭੇਜ ਦਿੱਤਾ ਗਿਆ ਹੈ, ਪਰ ਵਿਵਾਦ ਖ਼ਤਮ ਨਹੀਂ ਹੋਇਆ। ਸ਼ੁੱਕਰਵਾਰ ਨੂੰ ਗਾਂ ਅਤੇ ਉਸ ਦਾ ਬਛੜਾ ਅਦਾਲਤ ‘ਚ ਪੇਸ਼ ਕੀਤੇ ਗਏ। ਜਿੱਥੇ ਜੱਜ ਮਦਨ ਸਿੰਘ ਚੌਧਰੀ ਦੇ ਸਾਹਮਣੇ ਦੋਹਾਂ ਪੱਖਾਂ ਨੇ ਆਪਣੇ-ਆਪਣੇ ਤਰਕ ਦਿੱਤੇ। ਅਦਾਲਤ ਨੇ ਮਾਮਲੇ ਦੀ ਸੁਣਵਾਈ 15 ਅਪਰੈਲ ਨੂੰ ਰੱਖੀ ਹੈ।