ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ
ਏਬੀਪੀ ਸਾਂਝਾ | 02 Aug 2020 11:22 AM (IST)
ਐਤਵਾਰ ਨੂੰ ਸਰਹੱਦ 'ਤੇ ਤਣਾਅ ਨੂੰ ਘਟਾਉਣ ਲਈ ਚੀਨ ਨਾਲ ਲੈਫਟੀਨੈਂਟ ਜਨਰਲ ਪੱਧਰੀ ਗੱਲਬਾਤ ਦਾ ਦੌਰ ਵੀ ਤੈਅ ਹੋਇਆ ਹੈ।
ਨਵੀਂ ਦਿੱਲੀ: ਚੀਨ ਨਾਲ ਲੱਗਦੀ ਸਰਹੱਦ 'ਤੇ ਤਣਾਅ ਨੂੰ ਘਟਾਉਣ ਲਈ ਐਤਵਾਰ ਲੈਫਟੀਨੈਂਟ ਜਨਰਲ ਪੱਧਰੀ ਗੱਲਬਾਤ ਦਾ ਦੌਰ ਹੋਣਾ ਹੈ। ਅੱਜ ਦੋਵਾਂ ਸੈਨਾਵਾਂ ਵਿਚਕਾਰ ਕਾਰਪੋਰੇਸ਼ਨ ਪੱਧਰ ਦੀ ਗੱਲਬਾਤ ਹੋਣੀ ਹੈ। ਇਹ ਗੱਲਬਾਤ ਚੀਨ ਵੱਲੋਂ ਮੋਲਡੋ 'ਚ ਤਕਰੀਬਨ 11 ਵਜੇ ਹੋਣ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਬੈਠਕ ਵਿੱਚ ਭਾਰਤ ਚੀਨ ਨੂੰ ਦੱਸੇਗਾ ਕਿ ਅਪ੍ਰੈਲ 2020 ਦੀ ਸਥਿਤੀ ਤੋਂ ਘੱਟ ਕਿਸੇ ਵੀ ਚੀਜ਼ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦੱਸ ਦਈਏ ਕਿ ਲੈਫਟੀਨੈਂਟ ਜਨਰਲ ਦੇ ਅਹੁਦੇ ਦੇ ਅਧਿਕਾਰੀਆਂ ਵਿਚਕਾਰ 5ਵੀਂ ਵਾਰ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਚੁਸ਼ੂਲ ਵਿੱਚ ਭਾਰਤ ਤੇ ਚੀਨ ਦੇ ਲਸ਼ ਜਨਰਲ ਰੈਂਕ ਦੇ ਅਧਿਕਾਰੀਆਂ ਵਿੱਚ ਚੌਥੇ ਦੌਰ ਦੀ ਗੱਲਬਾਤ ਹੋਈ ਸੀ। ਜੋ ਤਕਰੀਬਨ 15 ਘੰਟੇ ਚੱਲੀ। ਅੱਜ ਵੀ ਕਮਾਂਡਰਾਂ ਦੀ ਬੈਠਕ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਐਲਏਸੀ ‘ਤੇ ਤਣਾਅ ਘੱਟ ਕਰਨ ‘ਤੇ ਵਿਚਾਰ ਵਟਾਂਦਰੇ ਹੋਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904