ਨਵੀਂ ਦਿੱਲੀ: ਦੇਸ਼ ਦੇ ਨੇਤਾਵਾਂ ਦੇ ਕਾਫਲੇ 'ਚ ਐਸਯੂਵੀ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਆਪਣੇ ਸ਼ਕਤੀਸ਼ਾਲੀ ਅੰਦਾਜ਼ ਕਾਰਨ ਸਾਰੇ ਨੇਤਾਵਾਂ ਕੋਲ ਵੀ ਦਿਖਾਈ ਦਿੰਦੀ ਹੈ। ਭਾਰਤੀ ਨੇਤਾਵਾਂ ਦੇ ਕਾਫਲੇ 'ਚ ਤੁਹਾਨੂੰ ਅਕਸਰ ਇੱਕ ਐਸਯੂਵੀ ਕਾਫ਼ੀ ਜ਼ਿਆਦਾ ਮਿਲੇਗੀ। ਉਹ ਐਸਯੂਵੀ ਹੈ ਟਾਟਾ ਸਫਾਰੀ ਸਟੌਰਮ।
ਇੰਜਣ ਅਤੇ ਪਾਵਰ ਦੀ ਗੱਲ ਕਰੀਏ ਤਾਂ ਟਾਟਾ ਸਫਾਰੀ ਸਟੌਰਮ 'ਚ 2179cc ਦਾ ਡੀਜ਼ਲ ਇੰਜਣ ਹੈ। ਇਹ ਇੰਜਨ ਪਾਵਰ ਦੇ ਲਿਹਾਜ਼ ਨਾਲ ਦੋ ਵਿਕਲਪਾਂ ਵਿੱਚ ਆਉਂਦਾ ਹੈ ਅਤੇ ਪਹਿਲਾ ਵੇਰੀਐਂਟ ਪਹਿਲੇ 4000Rpm 'ਤੇ 150 ਪੀਐਸ ਦੀ ਪਾਵਰ ਅਤੇ 1500 Rpm 'ਤੇ 320 ਐਨਐਮ ਦਾ ਟਾਰਕ ਪੈਦਾ ਕਰਦਾ ਹੈ।
ਇਸ ਦੇ ਨਾਲ ਹੀ, ਦੂਜਾ ਇੰਜਣ 4000 Rpm 'ਤੇ 156 ਪੀਐਸ ਦੀ ਪਾਵਰ ਪੈਦਾ ਕਰਦਾ ਹੈ ਅਤੇ 1750 Rpm 'ਤੇ 400 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ, ਇੰਜਣ 6-ਸਪੀਡ ਮੈਨੂਅਲ ਗਿਅਰਬਾਕਸ ਵਿਕਲਪ ਵਿੱਚ ਆਉਂਦਾ ਹੈ।
ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਟਾਟਾ ਸਫਾਰੀ ਸਟ੍ਰੋਮ ਪੰਜ ਕਲਰ ਆਪਸ਼ਨ 'ਚ ਅਰਬਨ ਬ੍ਰੋਨਜ਼, ਆਰਕਟਿਕ ਸਿਲਵਰ, ਸਕਾਈ ਗ੍ਰੇ, ਆਰਕਟਿਕ ਵ੍ਹਾਈਟ ਅਤੇ ਪਰਲ ਵ੍ਹਾਈਟ 'ਚ ਉਪਲੱਬਧ ਹੈ।
ਸਫਾਰੀ ਸਟੌਰਮ LX ਰਿਫ੍ਰੈਸ਼ਡ ਦੀ ਐਕਸ ਸ਼ੋਅਰੂਮ ਕੀਮਤ 11,09,005 ਰੁਪਏ, ਸਫਾਰੀ ਸਟੌਰਮ ਐਕਸ ਰਿਫਰੈਸ਼ਡ 4x2 ਦੀ ਐਕਸ ਸ਼ੋਅਰੂਮ ਕੀਮਤ 13,35,158 ਰੁਪਏ, ਸਫਾਰੀ ਸਟੌਰਮ ਵੀਐਕਸ ਰਿਫਰੈਸ਼ਡ (400 ਐਨ ਐਮ) 4x2 ਦੀ ਐਕਸ ਸ਼ੋਅਰੂਮ ਕੀਮਤ 14,79,574 ਰੁਪਏ ਅਤੇ ਸਫਾਰੀ ਸਟੌਰਮ ਵੀਐਕਸ ਰਿਫਰੈਸ਼ਡ ( 400 ਐੱਨ.ਐੱਮ.) 4 ਐਕਸ 4 ਦੀ ਐਕਸ-ਸ਼ੋਅਰੂਮ ਕੀਮਤ 16,43,829 ਰੁਪਏ ਹੈ।
ਸੈਫਟੀ ਫੀਚਰਸ ਦੀ ਗੱਲ ਕਰੀਏ ਤਾਂ ਟਾਟਾ ਸਫਾਰੀ ਸਟੌਰਮ 'ਚ ਡਿਉਲ ਏਅਰਬੈਗਸ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏਬੀਐਸ), ਇਲੈਕਟ੍ਰਾਨਿਕ ਬ੍ਰੇਕਫੋਰਸ ਡਿਸਟ੍ਰੀਬਿਉਸ਼ਨ (ਈਬੀਡੀ), ਸਾਈਡ ਇੰਪੈਕਟ ਬਾਰ, ਕਰੰਪਲ ਜ਼ੋਨ, ਇੰਜਣ ਇਮੋਬਿਲਾਈਜ਼ਰ, ਟਿਉਬਲੈਸ ਟਾਇਰ, ਕਲੀਅਰ ਲੈਂਸ ਫਰੰਟ ਫੋਗ ਲੈਂਪ, ਰਿਫਲੈਕਸ ਰਿਫਲੈਕਟਰ ਸ਼ਾਮਲ ਹਨ।
ਰੀਅਰ ਫੋਗ ਲੈਂਪ ਦੇ ਨਾਲ, ਮੋਟਰਿਡ ਹੈਡ ਲੈਂਪ ਐਡਜਸਟੇਬਲ, ਸੈਂਟਰਲ ਲਾਕਿੰਗ ਅਤੇ ਚਾਈਲਡ ਸੇਫਟੀ ਲੌਕ, ਐਂਟੀਗਲੇਜ ਰੀਅਰ-ਵਿਉ ਮਿਰਰ, ਸੀਟ ਬੈਲਟ ਨਾ ਲਾਉਣ 'ਤੇ ਅਲਰਟ, ਦਰਵਾਜ਼ੇ ਖੁੱਲਣ ਦਾ ਅਲਰਟ, ਹੈਡਲੈਂਪਾਂ ਲਈ ਕੀ ਆਉਟ ਅਲਰਟ ਵੀ ਦਿੰਦਾ ਹੈ।