ਨਵੀਂ ਦਿੱਲੀ: ਕਿਸਾਨ ਵੱਲੋਂ 'ਭਾਰਤ ਬੰਦ' (Bharat Bandh) ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਾਇਆ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਨੇ ਬੀਜੇਪੀ ਦੀ ਮਦਦ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸਿੰਘੂ ਬਾਰਡਰ ਤੋਂ ਮੁੜਣ ਦੇ ਬਾਅਦ ਹੀ ਨਜ਼ਰਬੰਦ ਵਰਗੇ ਹਲਾਤ ਬਣਨੇ ਸ਼ੁਰੂ ਹੋ ਗਏ ਸੀ।
ਨਜ਼ਰਬੰਦ ਹੋਣ ਕਾਰਨ ਮੁੱਖ ਮੰਤਰੀ ਕੇਜਰੀਵਾਲ ਦੀਆਂ ਸਾਰੀਆਂ ਬੈਠਕਾਂ ਰੱਦ ਹੋ ਗਈਆਂ ਹਨ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਗ੍ਰਹਿ ਮੰਤਰਾਲੇ ਦੇ ਆਦੇਸ਼ 'ਤੇ ਦਿੱਲੀ ਪੁਲਿਸ ਨੇ ਦਿੱਲੀ ਨਗਰ ਨਿਗਮ ਦੇ ਤਿਨੇਂ ਮੇਅਰਾਂ ਨੂੰ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦੇ ਮੁੱਖ ਗੇਟ ਬਾਹਰ ਧਰਨੇ 'ਤੇ ਬੈਠਾ ਦਿੱਤਾ ਹੈ। ਦੂਜੇ ਪਾਸੇ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਇਲਜ਼ਾਮ ਰੱਦ ਕੀਤੇ ਹਨ।
ਇਸ ਦਾ ਬਹਾਨਾ ਬਣਾ ਕੇ ਪੁਲਿਸ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਬੈਰੀਕੇਡਿੰਗ ਕਰ ਦਿੱਤੀ ਹੈ ਜਿਸ ਕਾਰਨ ਨਾ ਤਾਂ ਕੋਈ ਕੇਜਰੀਵਾਲ ਨੂੰ ਮਿਲਣ ਆ ਸਕਦਾ ਹੈ ਤੇ ਨਾ ਕੇਜਰੀਵਾਲ ਕਿਸੇ ਨੂੰ ਮਿਲਣ ਲਈ ਜਾ ਸਕਦੇ ਹਨ। ਇਸ ਮਾਮਲੇ ਨੂੰ ਲੈ ਕੇ ਆਪ ਦੇ ਨੇਤਾ ਸੌਰਭ ਭਾਰਦਵਾਜ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਹੈ ਜਿਸ ਦੌਰਾਨ ਉਨ੍ਹਾਂ ਬੀਜੇਪੀ ਤੇ ਹਮਲਾ ਬੋਲਿਆ ਹੈ।