ਨਵੀਂ ਦਿੱਲੀ: ਜੇ ਤੁਸੀਂ ਐਪਲ ਵਾਚ ਸੀਰੀਜ਼ 4 ਦਾ ਇਸਤੇਮਾਲ ਕਰ ਰਹੇ ਹੋ ਤਾਂ ਸਮਾਂ ਆ ਗਿਆ ਹੈ ਕਿ ਤੁਸੀ ਸੀਰੀਜ਼ 5 ਦਾ ਇਸਤੇਮਾਲ ਕਰੋ। ਇਸ ਦੇ ਮੁੱਖ ਤਿੰਨ ਕਾਰਨ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਇਸ ‘ਚ ਆਨ-ਰੈਟਿਨਾ ਡਿਸਪਲੇ, ਬਿਲਟ-ਇੰਨ ਕੰਪਾਸ ਤੇ ਇੰਟਰਨੈਸ਼ਨਲ ਐਮਰਜੈਂਸੀ ਕਾਲ ਨੂੰ (ਬਗੈਰ ਆਈਫੋਨ ਦੇ ਵੀ) ਇਸਤੇਮਾਲ ਕੀਤਾ ਜਾ ਸਕਦਾ ਹੈ।


ਇਨ੍ਹਾਂ ਸਭ ਨਾਲ ਦੇ ਨਾਲ ਵਾਚ ਸੀਰੀਜ਼ 5 ਨੂੰ ਹੈਲਥ ਫੀਚਰ ਨਾਲ ਵੀ ਲੋਡ ਕੀਤਾ ਗਿਆ ਹੈ, ਜੋ ਤੁਹਾਨੂੰ ਸਿਹਤ ਨਾਲ ਜੁੜੇ ਵਿਅਕਤੀਗਤ ਟੀਚਿਆਂ ਨੂੰ ਪੂਰਾ ਕਰਨ ‘ਚ ਮਦਦ ਕਰੇਗਾ। ਐਪਲ ਵਾਚ ਦੀ ਸ਼ੁਰੂਆਤੀ ਕੀਮਤ 40,990 ਰੁਪਏ ਹੈ ਜਦਕਿ ਐਪਲ ਵਾਚ ਸੀਰੀਜ਼ 5 (ਜੀਪੀਐਸ) ਦੀ ਸ਼ੁਰੂਆਤੀ ਕੀਮਤ 49,990 ਰੁਪਏ ਹੈ। ਇਹ 40 ਐਮਐਮ ਤੇ 45 ਐਮਐਮ ਦੇ ਨਾਲ ਆਉਂਦੀ ਹੈ।

ਐਪਲ ਵਾਚ ਸੀਰੀਜ਼ 5 ਵਾਈਡਰ ਰੇਂਜ ਮੈਟੀਰੀਅਲ ‘ਚ ਉਪਲੱਬਧ ਹੈ ਜਿਸ ‘ਚ ਐਲਮੀਨੀਅਮ, ਸਟੇਨਲੇਸ ਸਟੀਲ, ਸਿਰੇਮਿਕ ਤੇ ਨਵੇਂ ਟਾਈਟੇਨਿਅਮ ਵਰਸ਼ਨ ਵੀ ਸ਼ਾਮਲ ਹੈ। ਯੂਜ਼ਰਸ ਐਪਲ ਵਾਚ ਸੀਰੀਜ਼ 5 ਸੈਲੂਲਰ ਮਾਡਲਸ ਦੀ ਮਦਦ ਨਾਲ ਹੁਣ 150 ਦੇਸ਼ਾਂ ‘ਚ ਐਮਰਜੈਂਸੀ ਕਾਲ ਕਰ ਸਕਣਗੇ।

ਇੱਕ ਮਿੰਟ ਮੋਸ਼ਨਲੈਸ ਹੋਣ ‘ਤੇ ਇਹ ਆਟੋਮੈਟਿਕ ਐਮਰਜੇਂਸੀ ਕਾਲ ਲਗਾ ਦਵੇਗੀ। ਨਵਾਂ ਲੋਕੇਸ਼ਨ ਫੀਚਰ ਰਾਹੀਂ ਯੂਜ਼ਰਸ ਨੂੰ ਬਿਹਤਰ ਨੈਵਿਗੇਟ ਕਰਨ ‘ਚ ਮਦਦ ਮਿਲੇਗੀ।