ਬੈਠਕ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਹੈ ਕਿ ਹੁਣ ਸਿਰਫ਼ ਲਗ਼ਜ਼ਰੀ ਚੀਜ਼ਾਂ 'ਤੇ ਹੀ ਸਭ ਤੋਂ ਵੱਧ ਜੀਐਸਟੀ ਅਦਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ 28 ਫ਼ੀਸਦ ਜੀਐਸਟੀ ਸਲੈਬ ਵਿੱਚ 28 ਚੀਜ਼ਾਂ ਹੀ ਰਹਿ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਾਜ਼ਾ ਸੋਧ ਤੋਂ ਬਾਅਦ ਸਰਕਾਰ ਦੀ ਆਮਦਨ 5,500 ਕਰੋੜ ਰੁਪਏ ਤਕ ਘਟੇਗੀ।
ਚੀਜ਼ਾਂ ਜਿਨ੍ਹਾਂ 'ਤੇ ਜੀਐਸਟੀ 28% ਤੋਂ 18% ਹੋਇਆ-
- ਗੱਡੀਆਂ ਦੀਆਂ ਪੁਲੀਆਂ, ਟ੍ਰਾਂਸਮਿਸ਼ਨ ਸ਼ਾਫ਼ਟ, ਕ੍ਰੈਂਕ ਤੇ ਗੇਅਰ ਬਾਕਸ
- ਪੁਰਾਣੇ ਟਾਇਰ
- 32 ਇੰਚ ਤਕ ਦੇ ਟੈਲੀਵਿਜ਼ਨ ਤੇ ਮੌਨੀਟਰਰ
- ਲੀਥੀਅਮ ਆਇਨ ਬੈਟਰੀ ਦੇ ਪਾਵਰ ਬੈਂਕ
- ਡਿਜੀਟਲ ਕੈਮਰਾ, ਵੀਡੀਓ ਕੈਮਰਾ ਰਿਕਾਰਡਰ
- ਵੀਡੀਓ ਗੇਮ
- 100 ਰੁਪਏ ਤੋਂ ਵੱਧ ਦੇ ਸਿਨੇਮਾ ਟਿਕਟ
ਇਨ੍ਹਾਂ ਚੀਜ਼ਾਂ ਦੀ ਟੈਕਸ ਸਲੈਬ 'ਚ ਹੋਇਆ ਬਦਲਾਅ-
- ਵੱਖਰੀਆਂ ਜ਼ਰੂਰਤਾਂ ਵਾਲੇ ਲੋਕਾਂ ਦੇ ਵਾਹਨਾਂ ਦੇ ਪੁਰਜ਼ੇ ਤੇ ਹੋਰ ਵਸਤਾਂ 'ਤੇ ਕਰ 28% ਤੋਂ 5%
- ਕਾਰਕ ਦੇ ਸਮਾਨ 'ਤੇ ਜੀਐਸਟੀ 18% ਤੋਂ 12%
- ਮਾਰਬਲ ਚੂਰਾ- 18% ਤੋਂ 5%
- ਨੇਤਰਹੀਣਾਂ ਦੇ ਤੁਰਨ ਲਈ ਸੋਟੀ- 12% ਤੋਂ 5%
- ਸੁਆਹ ਦੇ ਬਲਾਕ- 12% ਤੋਂ 5%
- ਸੰਗੀਤ ਦੀਆਂ ਕਿਤਾਬਾਂ- 12% ਤੋਂ 0%
- ਫਰੋਜ਼ਨ ਤੇ ਕੈਮੀਕਲ ਨਾਲ ਸੰਭਾਲੀਆਂ ਸਬਜ਼ੀਆਂ- 5% ਤੋਂ 0%
- 100 ਰੁਪਏ ਤਕ ਦੇ ਸਿਨੇਮਾ ਟਿਕਟ- 18% ਤੋਂ 12%
- ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਵਾਹਨਾਂ ਦੇ ਬੀਮੇ- 18% ਤੋਂ 12%
- ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ ਧਾਰਮਿਕ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਲਈ ਇਕੌਨੌਮੀ ਦਰਜੇ ਦਾ ਸਫ਼ਰ 5% ਅਤੇ ਬਿਜ਼ਨੈਸ ਕਲਾਸ 'ਚ ਸਫ਼ਰ ਕਰਨ 'ਤੇ 12% ਜੀਐਸਟੀ ਅਦਾ ਕਰਨਾ ਹੋਵੇਗਾ।