ਮੁੰਬਈ: ਕੋਕਾ-ਕੋਲਾ ਇੰਡੀਆ ਦੇ ਮੈਨੇਜਰਸ 'ਤੇ ਹੁਣ ਸਾਲਾਨਾ ਪਰਫੌਰਮੈਂਸ ਰਿਵਊ ਪੂਰਾ ਕਰਨ ਦਾ ਦਬਾਅ ਨਹੀਂ ਹੋਵੇਗਾ। ਪੇਰੈਂਟ ਕੰਪਨੀ ਦੇ ਗਲੋਬਲ ਵਿਜ਼ਨ ਨਾਲ ਚੱਲਣ ਲਈ ਕੋਕਾ-ਕੋਲਾ ਇੰਡੀਆ ਨੇ ਆਪਣੇ ਪਰਫੈਰਮੈਂਸ ਮੈਨੇਜਮੈਂਟ ਸਿਸਟਮ 'ਚ ਬਦਲਾਅ ਕੀਤਾ ਹੈ। ਇਸ ਲਈ ਹੁਣ ਅਪ੍ਰੇਜ਼ਲ ਹਰ ਮਹੀਨੇ ਹੋ ਰਿਹਾ ਹੈ।


ਕੋਕਾ ਕੋਲਾ ਨੇ ਹੁਣ ਮੰਥਲੀ ਫੀਡਬੈਕ ਮੈਕੇਨਿਜ਼ਮ ਦਾ ਵੱਡਾ ਕਦਮ ਚੁੱਕਿਆ ਹੈ। ਬੇਵਰੇਜਿਜ਼ ਕੰਪਨੀ ਨੇ ਤੇਜ਼ ਵਰਕਿੰਗ ਸਟਾਇਲ ਨੂੰ ਅਪਣਾਇਆ ਹੈ। ਇੱਥੇ ਮੈਨੇਜਰਸ ਅਤੇ ਕਰਮਚਾਰੀਆਂ ਵਿਚਾਲੇ ਹਰ ਮਹੀਨੇ ਹੋ ਰਹੀ ਗੱਲਬਾਤ 'ਚ ਵੇਖਿਆ ਜਾ ਰਿਹਾ ਹੈ ਕਿ ਕੋਈ ਸਹੀ ਟ੍ਰੈਕ 'ਤੇ ਚੱਲ ਰਿਹਾ ਹੈ ਜਾਂ ਉਸ ਨੂੰ ਕੁਝ ਸੁਧਾਰ ਦੀ ਲੋੜ ਹੈ।

ਕੋਕਾ-ਕੋਲਾ ਇੰਡੀਆ ਅਤੇ ਸਾਉਥ ਵੇਸਟ ਏਸ਼ੀਆ ਵੀਪੀ-ਐਚਆਰ ਮਨੂ ਨਾਰੰਗ ਵਧਵਾ ਨੇ ਕਿਹਾ- ਸਾਡਾ ਮਕਸਦ ਟਾਰਗੇਟ ਹਾਸਲ ਕਰਨ ਲਈ ਲੋਕਾਂ ਨੂੰ ਤੇਜ਼ ਕਰਨਾ ਹੈ। ਫ੍ਰੇਮਵਰਕ 'ਚ ਲਚੀਲਾਪਣ ਸਾਰਿਆਂ ਨੂੰ ਆਪਣਾ ਬੈਸਟ ਦੇਣ ਲਈ ਤਿਆਰ ਕਰਦਾ ਹੈ।

ਨਵਾਂ ਸਿਸਟਮ ਕੋਕਾ-ਕੋਲਾ ਇੰਡੀਆ ਦੇ ਕਾਰਪੋਰੇਟ ਬਿਜਨਸ ਯੂਨਿਟ ਦੇ 300 ਕਰਮਚਾਰੀਆਂ 'ਤੇ ਲਾਗੂ ਹੋਵੇਗਾ। ਪਿਛਲੇ 7 ਮਹੀਨਿਆਂ 'ਚ ਕਰੀਬ 80 ਤੋਂ 85 ਫ਼ੀ ਸਦੀ ਕਰਮਚਾਰੀ ਨਵੇਂ ਫਾਰਮੇਟ ਨਾਲ ਕੰਮ ਕਰ ਰਹੇ ਹਨ ਅਤੇ ਆਪਣਾ ਫੀਡਬੈਕ ਦੇ ਰਹੇ ਹਨ।

ਕੋਕਾ-ਕੋਲਾ ਇੰਡੀਆ 'ਚ ਕਰੀਬ 25000 ਮੁਲਾਜ਼ਮ ਹਨ। ਹੌਲੀ-ਹੌਲੀ ਨਵੇਂ ਸਿਸਟਮ ਨੂੰ ਅੱਗੇ ਵਧਾਇਆ ਜਾਵੇਗਾ। ਵਧਵਾ ਕਹਿੰਦੇ ਹਨ- ਅੱਜ ਦੇ ਕੰਮਕਾਜੀ ਲੋਕ ਇਕ ਵਾਰ ਪਲਾਨ ਕਰਨ 'ਚ ਯਕੀਨ ਨਹੀਂ ਰੱਖਦੇ। ਅਸੀਂ ਸਾਲਾਨਾ ਅਧਾਰ 'ਤੇ ਹੋਣ ਵਾਲੀ ਪ੍ਰੋਸੈਸ ਨੂੰ ਖ਼ਤਮ ਕਰ ਦਿੱਤਾ ਹੈ। ਇਸ ਨਾਲ ਲੰਮੇ ਫਾਰਮ ਭਰਨੇ ਪੈਂਦੇ ਹਨ। ਕਰਮਚਾਰੀਆਂ ਦੋ ਕੋਲ ਹੁਣ ਬਦਲਾਅ ਲਿਆਉਣ ਲਈ ਬਰਾਬਰੀ ਦਾ ਮੌਕਾ ਹੈ।