ਨਵੀਂ ਦਿੱਲੀ: ਧਨਤੇਰਸ ਮੌਕੇ ਲੋਕ ਸੋਨਾ, ਚਾਂਦੀ ਖਰੀਦਣ ‘ਚ ਵਿਸ਼ਵਾਸ ਰੱਖਦੇ ਹਨ। ਕਈ ਲੋਕ ਇਸ ਦਿਨ ਬਰਤਨ ਖਰੀਦਣਾ ਸ਼ੁੱਭ ਮੰਨਦੇ ਹਨ। ਕਈ ਲੋਕ ਇਸ ਦਿਨ ਸੋਨਾ ਚਾਂਦੀ ਦਾ ਸਿੱਕਾ ਖਰੀਦ ਲੈਂਦੇ ਹਨ। ਕੋਰੋਨਾ ਮਹਾਮਾਰੀ ਦੌਰਾਨ ਆਈ ਮੰਦੀ ਦੇ ਕਾਰਨ ਬਹੁਤ ਸਾਰੇ ਲੋਕ ਹੁਣ ਇਹ ਖਰਚ ਕਰਨ ਤੋਂ ਕੰਨੀ ਕਤਰਾਉਣ ਲੱਗੇ ਹਨ। ਪਰ ਜੇਕਰ ਤੁਸੀਂ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਡਿਜੀਟਲ ਕੁਆਇਨ ਤੁਹਾਡੇ ਲਈ ਸਮਾਰਟ ਚੋਣ ਹੋ ਸਕਦੀ ਹੈ। ਤੁਸੀਂ ਇਸ ਨੂੰ ਇਕ ਰੁਪਏ ‘ਚ ਪੇਟੀਐਮ, ਗੂਗਲ ਪੇਅ, ਫ਼ੋਨ ਪੇਅ ਤੋਂ ਖਰੀਦ ਸਕਦੇ ਹੋ।
ਤਿਉਹਾਰਾਂ ਦੌਰਾਨ ਐਚਡੀਐਫਸੀ ਬੈਂਕ ਦੇ ਗਾਹਕ ਤੇ ਮੋਤੀਲਾਲ ਓਸਵਾਲ ਦੇ ਗਾਹਕ ਇਕ ਰੁਪਏ ‘ਚ ਸੋਨੇ ਦਾ ਸਿੱਕਾ ਖਰੀਦ ਸਕਦੇ ਹਨ।
ਇਸ ਤਰਾਂ ਖਰੀਦੋ ਸੋਨੇ ਦਾ ਸਿੱਕਾ:
ਗੂਗਲ ਪੇਅ ਅਕਾਊਂਟ ਖੋਲੋ
ਸਕਰੌਲ ਡਾਊਨ ਕਰੋ ਤੇ ਗੋਲ਼ਡ ਆਪਸ਼ਨ ਸਲੈਕਟ ਕਰੋ
Small ਪੇਅਮੈਂਟ ਕਰੋ ਤੇ ਡਿਜੀਟਲ ਗੋਲ਼ਡ ਖਰੀਦੋ
ਤੁਹਾਡਾ ਸੋਨੇ ਦਾ ਸਿੱਕਾ ਮੋਬਾਇਲ ਵਾਲੇਟ ਦੇ ਗੋਲ਼ਡ ਲੌਕਰ ‘ਚ ਸੁਰੱਖਿਅਤ ਹੈ
ਤੁਸੀਂ ਸੋਨਾ ਵੇਚ ਸਕਦੇ ਹੋ, ਡਿਲੀਵਰ ਕਰ ਸਕਦੇ ਹੋ ਤੇ ਗਿਫਟ ਕਰ ਸਕਦੇ ਹੋ
ਜੇਕਰ ਤੁਸੀਂ ਸੋਨਾ ਵੇਚਣਾ ਚਾਹੁੰਦੇ ਹੋ ਤਾਂ Sell ਬਟਨ ‘ਤੇ ਕਲਿੱਕ ਕਰੋ।
ਜੇਕਰ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਤਾਂ ਗਿਫਟ ਬਟਨ ‘ਤੇ ਕਲਿੱਕ ਕਰੋ।
ਹੋਮ ਡਿਲੀਵਰੀ ਲਈ ਗਾਹਕਾਂ ਨੂੰ ਘੱਟੋ ਘੱਟ ਅੱਧਾ ਗਰਾਮ ਡਿਜੀਟਲ ਗ੍ਰਾਮ ‘ਚ ਸੋਨਾ ਖਰੀਦਣਾ ਪਵੇਗਾ।
ਇਹ ਵੀ ਪੜ੍ਹੋ: Aryan Khan Released: ਜੇਲ੍ਹ ਤੋਂ ਰਿਹਾਅ ਹੋਏ ਕਿੰਗ ਖ਼ਾਨ ਦੇ ਲਾਡਲੇ ਆਰੀਅਨ ਖ਼ਾਨ, ਖੁਦ ਸ਼ਾਹਰੁਖ ਪਹੁੰਚੇ ਜੇਲ੍ਹ ਦੇ ਬਾਹਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904