Election King: ਪੰਜਾਬ ਵਿੱਚ ਨੀਟੂ ਸ਼ਰਟਾਂ ਵਾਲੇ ਦਾ ਚੋਣ ਲੜਨ ਦਾ ਜਾਨੂੰਨ ਚਰਚਾ ਵਿੱਚ ਰਹਿੰਦਾ ਹੈ। ਅੱਜ-ਕੱਲ੍ਹ ਇੱਕ ਬੰਦਾ ਚਰਚਾ ਵਿੱਚ ਹੈ ਜਿਸ ਨੂੰ ਨੀਟੂ ਸ਼ਟਰਾਂ ਵਾਲੇ ਦਾ ਵੀ ਉਸਤਾਦ ਕਿਹਾ ਜਾ ਸਕਦਾ ਹੈ। ਇਹ ਬੰਦਾ 236 ਵਾਰ ਚੋਣਾਂ ਲੜ ਚੁੱਕਾ ਹੈ ਤੇ 236ਵੀਂ ਵਾਰ ਕਾਗ਼ਜ਼ ਭਰ ਦਿੱਤੇ ਹਨ। ਹੋਰ ਤਾਂ ਹੋਰ ਇਹ ਸ਼ਖਸ ਕਈ ਪ੍ਰਧਾਨ ਮੰਤਰੀਆਂ ਖਿਲਾਫ ਵੀ ਚੋਣ ਲੜ ਚੁੱਕਾ ਹੈ।


ਦਰਅਸਲ ਤੇਲੰਗਾਨਾ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਾਲ ਹੀ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਮਜ਼ਦਗੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਕਈ ਵੱਡੇ ਨੇਤਾਵਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਪਰ ਇੱਕ ਆਜ਼ਾਦ ਉਮੀਦਵਾਰ ਸਭ ਤੋਂ ਵੱਧ ਸੁਰਖੀਆਂ ਬਟੋਰ ਰਿਹਾ ਹੈ। ਇਹ ਉਮੀਦਵਾਰ ਬਾਕੀਆਂ ਨਾਲੋਂ ਥੋੜ੍ਹਾ ਵੱਖਰਾ ਹੈ ਤੇ ਇਹੀ ਉਸ ਨੂੰ ਖਾਸ ਬਣਾਉਂਦਾ ਹੈ।


ਦਰਅਸਲ ਜਿਸ ਉਮੀਦਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਪਦਮਾਰਾਜਨ ਹੈ। ਪਦਮਰਾਜਨ ਨੇ ਗਜਵੇਲ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਸੂਬੇ ਦੇ ਮੁੱਖ ਮੰਤਰੀ ਤੇ ਬੀਆਰਐਸ ਮੁਖੀ ਕੇ ਚੰਦਰਸ਼ੇਖਰ ਰਾਓ ਨਾਲ ਹੋਵੇਗਾ। ਪਦਮਰਾਜਨ ਨੇ ਨਾਮਜ਼ਦਗੀ ਭਰਨ ਤੋਂ ਬਾਅਦ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।


ਨਗਰ ਕੌਂਸਲ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੀਆਂ ਲੜ ਚੁੱਕੇ ਚੋਣਾਂ


ਡੇਕਨ ਹੇਰਾਲਡ ਦੀ ਰਿਪੋਰਟ ਮੁਤਾਬਕ ਇਲੈਕਸ਼ਨ ਕਿੰਗ ਦੇ ਨਾਂ ਨਾਲ ਮਸ਼ਹੂਰ ਪਦਮਰਾਜਨ ਨੇ ਦੇਸ਼ ਭਰ 'ਚ 236 ਚੋਣਾਂ ਲੜੀਆਂ ਹਨ। ਪਦਮਰਾਜਨ ਨੇ ਕਿਹਾ ਕਿ ਇਹ ਉਨ੍ਹਾਂ ਦੀ 237ਵੀਂ ਨਾਮਜ਼ਦਗੀ ਹੈ। ਉਹ ਤਾਮਿਲਨਾਡੂ, ਕਰਨਾਟਕ, ਯੂਪੀ ਤੇ ਦਿੱਲੀ ਵਰਗੇ ਰਾਜਾਂ ਵਿੱਚ ਸਥਾਨਕ ਸੰਸਥਾਵਾਂ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੀਆਂ ਚੋਣਾਂ ਸ਼ਾਮਲ ਹਨ। ਲੋਕ ਉਨ੍ਹਾਂ ਨੂੰ ਮਿਲ ਕੇ ਫੋਟੋ ਖਿਚਵਾਉਂਦੇ ਹਨ।


ਮੇਟੂਰ ਹਲਕੇ ਤੋਂ ਪਹਿਲੀ ਵਾਰ ਚੋਣ ਲੜੇ


ਟਾਇਰਾਂ ਦੀ ਮੁਰੰਮਤ ਦੀ ਦੁਕਾਨ ਚਲਾਉਣ ਵਾਲੇ ਪਦਮਰਾਜਨ ਨੇ ਕਿਹਾ ਕਿ ਉਨ੍ਹਾਂ ਨੇ 1988 ਵਿੱਚ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਮੇਟੂਰ ਹਲਕੇ ਤੋਂ ਪਹਿਲੀ ਵਾਰ ਨਾਮਜ਼ਦਗੀ ਦਾਖ਼ਲ ਕੀਤੀ ਸੀ। ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ। ਉਹ ਸਾਬਕਾ ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਾਈ ਤੇ ਪੀਵੀ ਨਰਸਿਮਹਾ ਰਾਓ ਖਿਲਾਫ ਵੀ ਚੋਣ ਲੜ ਚੁੱਕੇ ਹਨ।


ਚੋਣਾਂ 'ਤੇ ਹੁਣ ਤੱਕ 1 ਕਰੋੜ ਰੁਪਏ ਖਰਚ ਹੋ ਚੁੱਕੇ


ਪਦਮਰਾਜਨ ਦੱਸਦੇ ਹਨ ਕਿ ਉਹ ਹੋਮਿਓਪੈਥਿਕ ਡਾਕਟਰ ਵੀ ਹਨ। ਉਨ੍ਹਾਂ ਨੇ ਚੋਣ ਲੜਨ ਦੇ ਆਪਣੇ ਜਨੂੰਨ ਨਾਲ ਕਈ ਰਿਕਾਰਡ ਬਣਾਏ ਹਨ। ਹੁਣ ਤੱਕ ਉਹ ਇਸ ਜਨੂੰਨ ਲਈ ਕਰੀਬ 1 ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਉਨ੍ਹਾਂ ਨੇ 2019 ਦੀਆਂ ਆਮ ਚੋਣਾਂ ਵਾਇਨਾਡ, ਕੇਰਲ ਤੋਂ ਏਆਈਸੀਸੀ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਵਿਰੁੱਧ ਵੀ ਲੜੀਆਂ ਸਨ।


ਇਹ ਵੀ ਪੜ੍ਹੋ: Google: ਸਾਵਧਾਨ! ਜੇਕਰ ਤੁਸੀਂ ਵੀ ਨਹੀਂ ਕੀਤਾ ਇਹ ਕੰਮ, ਤਾਂ Google ਡਿਲੀਟ ਕਰ ਦੇਵੇਗਾ ਤੁਹਾਡੇ ਖਾਤਾ


ਪਦਮਰਾਜਨ ਦਾ ਕਹਿਣਾ ਹੈ ਕਿ ਇੰਨੀਆਂ ਚੋਣਾਂ 'ਚ ਉਨ੍ਹਾਂ ਨੂੰ 2011 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਮੇਟੂਰ ਹਲਕੇ ਤੋਂ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਉਦੋਂ ਉਨ੍ਹਾਂ ਨੂੰ 6273 ਵੋਟਾਂ ਮਿਲੀਆਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਝ ਪੰਚਾਇਤੀ ਚੋਣਾਂ ਵਿੱਚ ਇੱਕ ਵੀ ਵੋਟ ਨਹੀਂ ਮਿਲੀ।


ਇਹ ਵੀ ਪੜ੍ਹੋ: Ghee Shakkar Benefits: ਪੀਜ਼ਾ ਕਲਚਰ ਨੇ ਭੁਲਾਏ ਘਿਓ-ਸ਼ੱਕਰ! ਅੱਜ ਦੀ ਪੀੜ੍ਹੀ ਨਹੀਂ ਜਾਣਦੀ ਇਸ ਦਾ ਕਮਾਲ