ਨਵੀਂ ਦਿੱਲੀ: ਕੇਂਦਰੀ ਕਰਮਚਾਰੀ ਚੋਣ ਕਮਿਸ਼ਨ ਨੇ ਦਸਵੀਂ ਪਾਸ ਲੜਕੇ-ਲੜਕੀਆਂ ਤੋਂ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਕਰਮਚਾਰੀ ਚੋਣ ਕਮਿਸ਼ਨ ਵੱਲੋਂ 54,935 ਸੀਟਾਂ ਲਈ ਭਰਤੀ ਕੀਤੀ ਜਾਣੀ ਹੈ।

ਇਸ ਲਈ 47,307 ਸੀਟਾਂ ਲੜਕਿਆਂ ਤੇ 7,646 ਸੀਟਾਂ ਲੜਕੀਆਂ ਲਈ ਤੈਅ ਕੀਤੀਆਂ ਗਈਆਂ ਹਨ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 21 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। 10ਵੀਂ ਪਾਸ ਨੌਜਵਾਨ ਲੜਕੇ ਲੜਕੀਆਂ ਭਰਤੀ ਲਈ ਬਿਨੈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਲਈ ਆਖਰੀ ਮਿਤੀ 20 ਅਗਸਤ ਮਿਥੀ ਗਈ ਹੈ।

ਚੋਣ ਕਮਿਸ਼ਨ ਕੇਂਦਰੀ ਸੁਰੱਖਿਆ ਬਲਾਂ 'ਚ ਪੁਰਸ਼ ਵਰਗ 'ਚ ਹੇਠ ਲਿਖੇ ਮੁਤਾਬਕ ਭਰਤੀ ਕਰੇਗਾ:

ਬੀਐਸਐਫ 'ਚ 14,436

ਸੀਆਈਐਸਐਫ 'ਚ 180

ਸੀਆਰਪੀਐਫ 'ਚ 19,972

ਐਸਐਸਬੀ 'ਚ 6521

ਆਈਟੀਬੀਪੀ 'ਚ 3507

ਏਆਰ 'ਚ 2311

ਐਨਆਈਏ 'ਚ 8

ਐਸਐਸਐਫ 'ਚ 372