Jammu Kashmir : ਜੰਮੂ-ਕਸ਼ਮੀਰ ਦੇ ਮਾਛਲ ਸੈਕਟਰ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਖ਼ਬਰ ਹੈ। ਇੱਥੇ ਰੈਗੂਲਰ ਟਾਸਕ ਆਪਰੇਸ਼ਨ ਦੌਰਾਨ ਤਿੰਨ ਜਵਾਨ ਡੂੰਘੀ ਖੱਡ 'ਚ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਰਸਤੇ ਵਿੱਚ ਬਰਫ਼ ਪੈਣ ਕਾਰਨ ਫ਼ੌਜੀਆਂ ਦੀ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਵਿੱਚ ਤਿੰਨ ਫ਼ੌਜੀ ਸ਼ਹੀਦ ਹੋ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਭਾਰਤੀ ਫੌਜ ਨੇ ਦੱਸਿਆ ਕਿ ਇੱਕ ਜੇਸੀਓ, ਦੋ ਹੋਰ ਰੈਂਕ ਦੇ ਜਵਾਨ ਮਾਛਲ ਸੈਕਟਰ ਵਿੱਚ ਡੂੰਘੀ ਖੱਡ ਵਿੱਚ ਡਿੱਗ ਗਏ ਹਨ।
ਇਹ ਲੋਕ ਬਰਫੀਲੀ ਸੜਕ 'ਤੇ ਫਿਸਲਣ ਕਾਰਨ ਖਾਈ 'ਚ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਤਿੰਨਾਂ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਘਟਨਾ ਕੁਪਵਾੜਾ ਦੇ ਫਾਰਵਰਡ ਇਲਾਕੇ 'ਚ ਰੈਗੂਲਰ ਆਪਰੇਸ਼ਨ ਟਾਸਕ ਦੌਰਾਨ ਵਾਪਰੀ। ਚਿਨਾਰ ਕਾਰਪੋਰੇਸ਼ਨ ਨੇ ਟਵੀਟ ਕਰਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਗਸ਼ਤ ਦੌਰਾਨ ਟ੍ਰੈਕ 'ਤੇ ਬਰਫਬਾਰੀ ਹੋਣ ਕਾਰਨ ਜਵਾਨਾਂ ਦੀ ਗੱਡੀ ਫਿਸਲ ਕੇ ਖਾਈ 'ਚ ਜਾ ਡਿੱਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ। ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਪਿਛਲੇ ਸਾਲ ਅਗਸਤ 'ਚ ਬੱਸ ਖੱਡ 'ਚ ਡਿੱਗ ਗਈ ਸੀ। ਇਸ ਹਾਦਸੇ 'ਚ ITBP ਦੇ 7 ਜਵਾਨ ਸ਼ਹੀਦ ਹੋ ਗਏ ਸਨ ਜਦਕਿ 30 ਲੋਕ ਜ਼ਖਮੀ ਹੋ ਗਏ ਸੀ। ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਦੇ ਆਰਮੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ। ਜਾਣਕਾਰੀ ਮੁਤਾਬਕ ਆਈਟੀਬੀਪੀ ਦੇ ਜਵਾਨ ਅਮਰਨਾਥ ਯਾਤਰਾ ਦੀ ਡਿਊਟੀ ਪੂਰੀ ਕਰਕੇ ਵਾਪਸ ਪਰਤ ਰਹੇ ਸਨ। ਬ੍ਰੇਕ ਫੇਲ ਹੋਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਕਾਰ ਤਿਲਕ ਕੇ ਨਦੀ ਵਿੱਚ ਜਾ ਡਿੱਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।