ਜੰਮੂ: ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਗਲੋਬਲ ਇਨਵੈਸਟਰਸ ਸਮਿਟ ਕਰਾਇਆ ਜਾਵੇਗਾ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 12 ਤੋਂ 14 ਅਕਤੂਬਰ ਦੇ ਵਿਚਾਲੇ ਗਲੋਬਲ ਇਨਵੈਸਟਰਸ ਸੰਮੇਲਨ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੋਗਰਾਮ 12 ਅਕਤੂਬਰ ਨੂੰ ਸ਼੍ਰੀਨਗਰ ਵਿੱਚ ਸ਼ੁਰੂ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ 2000 ਤੋਂ ਵੱਧ ਨਿਵੇਸ਼ਕ ਹਿੱਸਾ ਲੈਣਗੇ।
ਸੂਬੇ ਦੇ ਪ੍ਰਧਾਨ ਉਦਯੋਗ ਸਕੱਤਰ ਨਵੀਨ ਚੌਧਰੀ ਨੇ ਕਿਹਾ ਕਿ ਨਿਵੇਸ਼ਕ ਸੰਮੇਲਨ ਜੰਮੂ-ਕਸ਼ਮੀਰ ਨੂੰ ਆਪਣੀ ਤਾਕਤ, ਰਣਨੀਤੀ ਤੇ ਵੱਖ-ਵੱਖ ਖੇਤਰਾਂ ਵਿਚ ਸੰਭਾਵਨਾ ਦਰਸਾਉਣ ਦਾ ਮੌਕਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਉਦਯੋਗ ਤੇ ਕਾਰੋਬਾਰੀ ਤਬਕੇ ਦੇ ਮਨ ਵਿੱਚ ਡਰ ਤੇ ਸ਼ੰਕੇ ਦੂਰ ਕਰਨ ਦਾ ਵੀ ਮੌਕਾ ਦਏਗਾ।