ਨਵੀਂ ਦਿੱਲੀ: ਦੇਸ਼ ਦੇ 68 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਸੁਪਰੀਮ ਕੋਰਟ 'ਚ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ ਤਿੰਨ ਹੋਈ ਹੈ। ਜਸਟਿਸ ਆਰ ਭਾਨੂਮਤੀ ਤੇ ਇੰਦੂ ਮਲਹੋਤਰਾ ਤੋਂ ਬਾਅਦ ਅੱਜ ਇੰਦਰਾ ਬਨਰਜੀ ਵੀ ਸੁਪਰੀਮ ਕੋਰਟ ਦੀ ਮਹਿਲਾ ਜੱਜ ਬਣ ਗਈ ਹੈ।


ਅੱਜ ਜਸਟਿਸ ਇੰਦਰਾ ਬੈਨਰਜੀ, ਜਸਟਿਸ ਵਿਨੀਤ ਸਰਨ ਤੇ ਜਸਟਿਸ ਕੇਐਮ ਜੋਸੇਫ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ ਲਿਆ। ਮੁੱਖ ਜੱਜ ਦੇ ਕਰੋਟ ਰੂਮ 'ਚ ਸਹੁੰ ਚੁੱਕ ਸਮਾਗਮ ਸਵੇਰੇ ਸਾਢੇ ਦਸ ਵਜੇ ਹੋਇਆ।


ਸਭ ਤੋਂ ਪਹਿਲਾਂ ਜਸਟਿਸ ਇੰਦਰਾ ਬਨਰਜੀ ਫਿਰ ਵਿਨੀਤ ਸਰਨ ਤੇ ਅੰਤ 'ਚ ਕੇਐਮ ਜੋਸੇਫ ਨੇ ਹਲਫ ਲਿਆ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸਾਰੇ ਜੱਜਾਂ, ਅਧਿਕਾਰੀਆਂ ਤੇ ਵਕੀਲਾਂ ਨਾਲ ਭਰੇ ਕੋਰਟ ਰੂਮ 'ਚ ਤਿੰਨਾਂ ਨੂੰ ਸਹੁੰ ਚੁਕਾਈ।



ਤਿੰਨ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਉੱਚ ਅਦਾਲਤ 'ਚ ਜੱਜਾਂ ਦੀ ਗਿਣਤੀ 25 ਹੋ ਗਈ ਹੈ। ਉੱਚ ਅਦਾਲਤ 'ਚ ਵੱਧ ਤੋਂ ਵੱਧ 31 ਜੱਜਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਯਾਨੀ ਕਿ 6 ਸੀਟਾਂ ਅਜੇ ਵੀ ਖਾਲੀ ਹਨ।