ਅਜਮੇਰ: ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਵੀਰਵਾਰ ਨੂੰ ਮੁਸਲਾਧਾਰ ਬਾਰਸ਼ ਹੋਈ। ਅਜਮੇਰ, ਭੀਲਵਾੜਾ ਤੇ ਸਿਰੋਹੀ ਜ਼ਿਲ੍ਹਿਆਂ ‘ਚ ਜਿੱਥੇ ਤੇਜ਼ ਬਾਰਸ਼ ਹੋਈ, ਉੱਥੇ ਹੀ ਕਈ ਹੋਰ ਜ਼ਿਲ੍ਹਿਆਂ ‘ਚ ਹਲਕੀ ਬਾਰਸ਼ ਦਾ ਦੌਰ ਚੱਲ ਰਿਹਾ ਹੈ। ਅਜਮੇਰ ‘ਚ ਲਗਾਤਾਰ ਤਿੰਨ ਘੰਟੇ ਹੋਈ ਤੇਜ਼ ਬਾਰਸ਼ ਨਾਲ ਕਈ ਇਲਾਕੇ ਪਾਣੀ ਨਾਲ ਭਰ ਗਏ।

ਇੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇੱਕ ਨੌਜਵਾਨ ਹੜ੍ਹ ਗਿਆ, ਜਦਕਿ ਲੋਕਾਂ ਨੇ ਉਸ ਨੂੰ ਕਾਫੀ ਮੁਸ਼ਕਤ ਕਰ ਬਚਾ ਲਿਆ। ਅਜਮੇਰ ‘ਚ ਇੱਕ ਮਕਾਨ ਡਿੱਗ ਗਿਆ ਜਿਸ ਕਰਕੇ ਇੱਕ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਧਰ ਇੱਕ ਔਰਤ ਜ਼ਖ਼ਮੀ ਵੀ ਹੋ ਗਈ। ਅਜਮੇਰ ਦੇ ਰੇਲਵੇ ਸਟੇਸ਼ਨ, ਸਕੂਲ ਤੇ ਹਸਪਤਾਲਾਂ ਦੀਆਂ ਕਈ ਇਮਾਰਤਾਂ ‘ਚ ਪਾਣੀ ਭਰ ਗਿਆ ਹੈ।


ਪ੍ਰਸਾਸ਼ਨ ਦਾ ਕਹਿਣਾ ਹੈ ਕਿ ਤਿੰਨ ਘੰਟੇ ‘ਚ 112 ਐਮਐਮ ਬਾਰਸ਼ ਹੋਈ ਹੈ। ਸਿਰੋਹੀ ਦੇ ਮਾਉਂਟ ਆਬੂ ‘ਚ ਬੁੱਧਵਾਰ ਰਾਤ ਨੂੰ ਸੱਤ ਇੰਚ ਪਾਣੀ ਨਾਲ ਹਾਲਾਤ ਵਿਗੜ ਗਏ। ਅਜਮੇਰ ਦੇ ਰੇਲਵੇ ਸਟੇਸ਼ਨ, ਸਰਕਾਰੀ ਸਕੂਲ ਤੇ ਹਸਪਤਾਲ ‘ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।