ਨਵੀਂ ਦਿੱਲੀ: ਨਵ ਵਿਆਹੁਤਾ ਨੂੰ ਰਵਾਇਤੀ ਤਰੀਕੇ ਨਾਲ ਪਰਿਵਾਰ ਚਲਾਉਣ ਨੂੰ ਲੈ ਕੇ ਹੁਣ ਆਰਐਸਐਸ ਜਾਣਕਾਰੀ ਦਵੇਗੀ। ਆਰਐਸਐਸ ਨਵ ਵਿਆਹਤਾ ਜੋੜੀਆਂ ਨੂੰ ਰਵਾਇਤੀ ਸਿਧਾਂਤਾਂ ਮੁਤਾਬਕ ਪਰਿਵਾਰ ਚਲਾਉਣ ਦੀ ਟ੍ਰੇਨਿੰਗ ਦਵੇਗਾ। ਇਸ ਲਈ ਸੰਘ ਠਾਣੇ ਜ਼ਿਲ੍ਹੇ ਦੇ ਕਲਾਵਾ ਇਲਾਕੇ ‘ਚ ‘ਪਰਿਵਾਰ ਪ੍ਰਬੋਧਨ’ ਨਾਂ ਦਾ ਇਵੈਂਟ ਦਾ ਪ੍ਰਬੰਧ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ‘ਚ ਕਰੀਬ 20 ਜੋੜੇ ਹਿੱਸਾ ਲੈ ਸਕਦੇ ਹਨ।


ਇਸ ਦੌਰਾਨ ਜੋੜੀਆਂ ਨੂੰ ਵਿਆਹ ਤੋਂ ਬਾਅਦ ਜਲਦੀ ਹੀ ਸੰਤਾਨ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਸਮਾਗਮ ਲਈ ਸੰਗਠਨ ਵੱਲੋਂ ਜਾਰੀ ਕੀਤੇ ਪੇਂਫਲੇਟ ‘ਚ ਦੱਸਿਆ ਗਿਆ ਹੈ ਕਿ ਭਾਰਤੀ ਪਾਰੀਵਾਰਕ ਪ੍ਰਣਾਲੀ ਸਾਡੀ ਪਰਵਰਿਸ਼ ਚੰਗੇ ਤਰੀਕੇ ਨਾਲ ਕਰਦੀ ਹੈ। ਸੰਗਠਨ ਦਾ ਦਾਅਵਾ ਹੈ ਕਿ ਉਹ ਆਪਣੇ ਪ੍ਰੋਗ੍ਰਾਮ ‘ਚ ਕਈ ਤਰ੍ਹਾਂ ਦੀ ਦਿਕੱਤਾਂ ਦੇ ਹੱਲ ਨੂੰ ਨਵੇਂ ਵਿਆਹੇ ਜੋੜੇ ਨੂੰ ਦੱਸਣਗੇ।

ਇਸ ਦੇ ਨਾਲ ਹੀ ਸਮਾਗਮ ‘ਚ ਆਯੁਰਵੈਦਿਕ ਡਾਕਟਰਾਂ ਨੂੰ ਵੀ ਬੁਲਾਇਆ ਗਿਆ ਹੈ ਜੋ ਇਵੈਂਟ ‘ਚ ਸ਼ਾਮਲ ਜੋੜੀਆਂ ਨੂੰ ਸੰਤਾਨ ਪੈਦਾ ਕਰਨ ਦੀ ਸਲਾਹ ਦੇਣਗੇ। ਸਮਾਗਮ ਦੇ ਪ੍ਰਬੰਧਕ ਨੇ ਕਿਹਾ ਕਿ ਅੱਜ ਦੇ ਦੌਰ ‘ਚ ਲੋਕ ਅਕਸਰ ਆਪਣੇ ਕਰੀਅਰ ਕਰਕੇ ਸੰਤਾਨ ਦੇ ਫੈਸਲੇ ਨੂੰ ਟਾਲ ਦਿੰਦੇ ਹਨ। ਜਦਕਿ ਇਸ ਸਮਾਗਮ ਦੌਰਾਨ ਉਨ੍ਹਾਂ ਨੂੰ ਇਸ ਫੈਸਲੇ ਨੂੰ ਨਾ ਬਦਲਣ ਦੀ ਸਲਾਹ ਦਿੱਤੀ ਜਾਵੇਗੀ।