ਸ਼ਾਹ ਨੇ ਤੁਸ਼ਾਰ ਵੇਲਾਪੱਲੀ ਦੇ ਨਾਂ ਦੇ ਐਲਾਨ ਬਾਰੇ ਟਵੀਟ ਕਰਦਿਆਂ ਲਿਖਿਆ ਕਿ ਤੁਸ਼ਾਰ ਵੇਲਾਪੱਲੀ ਬੇਹੱਦ ਡਾਇਨਾਮਿਕ ਨੌਜਵਾਨ ਲੀਡਰ ਹਨ। ਉਹ ਵਿਕਾਸ ਤੇ ਸਮਾਜਿਕ ਨਿਆਂ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਅਗਵਾਈ ਕਰਦੇ ਹਨ। ਉਨ੍ਹਾਂ ਦੀ ਮਦਦ ਨਾਲ ਐਨਡੀਏ ਕੇਰਲ ਵਿੱਚ ਸਿਆਸੀ ਪਾਰਟੀ ਇੱਕ ਵਿਕਲਪ ਵਜੋਂ ਉਭਰੇਗੀ।
ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਗਾਂਧੀ ਅਮੇਠੀ ਦੇ ਨਾਲ-ਨਾਲ ਵਾਇਨਾਡ ਸੀਟ ਤੋਂ ਚੋਣ ਲੜਨਗੇ। ਅੱਜ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ ਨੇ ਕਿਹਾ ਕਿ ਰਾਹੁਲ ਗਾਂਧੀ 4 ਅਪਰੈਲ ਨੂੰ ਨਾਮਜ਼ਦਗੀ ਦਾਖ਼ਲ ਕਰਵਾਉਣਗੇ। ਇਸ ਤੋਂ ਪਹਿਲਾਂ ਉਹ ਇੱਕ ਰੋਡ ਸ਼ੋਅ ਵੀ ਕਰਨਗੇ।