ਪੰਜਾਬ ਸਣੇ ਉੱਤਰੀ ਭਾਰਤ 'ਚ ਪਏਗੀ ਮੋਹਲੇਧਾਰ ਬਾਰਸ਼
ਏਬੀਪੀ ਸਾਂਝਾ | 11 Jul 2018 12:11 PM (IST)
ਚੰਡੀਗੜ੍ਹ: ਮੌਸਮ ਵਿਭਾਗ ਨੇ ਮਾਨਸੂਨ ਦੀਆਂ ਸਰਗਰਮੀਆਂ ਵਾਲੇ ਇਲਾਕਿਆਂ ਦੀ ਸਥਿਤੀ ਵਿੱਚ ਕੋਈ ਬਦਲਾਅ ਨਾ ਹੋਣ ਦਾ ਸੰਕੇਤ ਦਿੰਦਿਆਂ ਬੁੱਧਵਾਰ ਨੂੰ ਵੀ ਤੱਟਵਰਤੀ ਕਰਨਾਟਕ, ਕੇਰਲ, ਸੌਰਾਸ਼ਟਰ, ਉਤਰਾਖੰਡ, ਕੋਂਕਣ ਤੇ ਗੋਆ ਦੇ ਕੁਝ ਸਥਾਨਾਂ ਵਿੱਚ ਭਾਰੀ ਬਾਰਸ਼, ਪੱਛਮੀ ਮੱਧ ਪ੍ਰਦੇਸ਼ ਤੇ ਦੱਖਣੀ ਗੁਜਰਾਤ ਦੇ ਕੁਝ ਸਥਾਨਾਂ ’ਤੇ ਤੇਜ਼ ਬਾਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਅਗਲੇ 48 ਘੰਟਿਆਂ ਵਿੱਚ ਆਸਾਮ, ਮੇਘਾਲਿਆ, ਉੜੀਸਾ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਪੂਰਬੀ ਉੱਤਰ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਸੌਰਾਸ਼ਟਰ ਤੇ ਕੇਂਦਰੀ ਮਹਾਰਾਸ਼ਟਰ ਨੇ ਤੇਜ਼ ਬਾਰਸ਼ ਦੀ ਸਭੰਵਨਾ ਹੈ। 12 ਤੇ 13 ਜੁਲਾਈ ਨੂੰ ਛੱਡ ਕੇ 16 ਜੁਲਾਈ ਤਕ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਬੱਦਲਵਾਈ ਰਹਿਣ ਨਾਲ ਮਾਮੂਲੀ ਬਾਰਸ਼ ਦੀ ਸੰਭਾਵਨਾ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਅੱਤ ਦੀ ਗਰਮੀ ਨਾਲ ਜੂਝ ਰਹੇ ਰਾਜਸਥਾਨ, ਹਰਿਆਣਾ, ਦਿੱਲੀ, ਪੱਛਮੀ ਤੇ ਦੱਖਣੀ ਉੱਤਰ ਪ੍ਰਦੇਸ਼ ਨੂੰ ਅਜੇ ਵੀ ਘੱਟੋ-ਘੱਟ ਇੱਕ ਦਿਨ ਤਕ ਬਾਰਸ਼ ਦੀ ਉਡੀਕ ਕਰਨੀ ਪਏਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਨ੍ਹਾਂ ਇਲਾਕਿਆਂ ਵਿੱਚ 12 ਜੁਲਾਈ ਤੋਂ ਪਹਿਲਾਂ ਬਾਰਸ਼ ਦੇ ਆਸਾਰ ਨਹੀਂ ਹਨ। ਉੱਤਰੀ ਰਾਜਸਥਾਨ ਤੇ ਦੱਖਣੀ ਹਰਿਆਣਾ ਵਿੱਚ ਅੱਜ ਤੇਜ਼ ਗਰਮੀ ਦਾ ਦੌਰ ਜਾਰੀ ਹੈ।