ਨਵੀਂ ਦਿੱਲੀ: ਜੁਲਾਈ ਮਹੀਨੇ ਕਾਰ ਕੰਪਨੀਆਂ ਗਾਹਕਾਂ ਲਈ ਡਿਸਕਾਊਂਟ ਦੇ ਨਾਲ-ਨਾਲ ਕਈ ਆਫਰ ਲੈ ਕੇ ਆਈਆਂ ਹਨ। ਇਨੀਂ ਦਿਨੀਂ ਦੇਸ਼ 'ਚ ਟਾਟਾ ਮੋਟਰਸ, ਹੁਡੰਈ, ਰੇਨੋ ਤੇ ਫੋਰਡ ਜਿਹੀਆਂ ਵੱਡੀਆਂ ਕਾਰ ਕੰਪਨੀਆਂ ਡਿਸਕਾਊਂਟ ਆਸਰੇ ਆਪਣੀ ਵਿਕਰੀ ਵਧਾਉਣ ਦੇ ਯਤਨ 'ਚ ਹਨ।


ਟਾਟਾ ਮੋਟਰਸ ਤੇ ਛੋਟ:

ਜੁਲਾਈ ਮਹੀਨੇ 'ਚ ਟਾਟਾ ਮੋਟਰਸ ਆਪਣੇ ਗਾਹਕਾਂ ਲਈ ਬੰਪਰ ਡਿਸਕਾਊਂਟ ਲੈ ਕੇ ਆਈ ਹੈ। ਟਾਟਾ ਨੇ ਆਪਣੇ ਸਾਰੇ ਆਟੋਮੈਟਿਕ ਕਾਰਾਂ 'ਤੇ 91,000 ਰੁਪਏ ਦਾ ਡਿਸਕਾਊਂਟ ਆਫਰ ਪੇਸ਼ ਕੀਤਾ ਹੈ। ਟਾਟਾ ਦੀ ਹੈਕਸਾ, ਟਿਗੋਰ, ਟਿਆਗੋ ਜਾਂ ਨੈਕਸਨ ਖਰੀਦਣ 'ਤੇ ਤੁਸੀਂ ਇਹ ਲਾਹਾ ਲੈ ਸਕਦੇ ਹੋ।

ਹੁੰਡਈ ਗ੍ਰੈਂਡ i10 ਤੇ ਜ਼ਬਰਦਸਤ ਆਫਰ:

ਹੁੰਡਈ ਆਪਣੇ ਗਾਹਕਾਂ ਲਈ ਚੰਗਾ ਆਫਰ ਦੇ ਰਿਹਾ ਹੈ। ਗ੍ਰੈਂਡ i10 ਪੈਟਰੋਲ 'ਤੇ 80,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਸ ਕਾਰ ਦੀ ਕੀਮਤ 4.74 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਫੋਰਡ ਫਿਗੋ:

ਫੋਰਡ ਦੀ ਛੋਟੀ ਕਾਰ ਫਿਗੋ 'ਤੇ 80,000 ਰੁਪਏ ਤੱਕ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਕਾਰ ਦੀ ਕੀਮਤ 5.82 ਲੱਖ ਰੁਪਏ ਹੈ। ਇਸ ਕਾਰ 'ਚ ਪੈਟਰੋਲ ਤੇ ਡੀਜ਼ਲ ਦੋਵੇਂ ਵਿਕਲਪ ਹਨ।

ਰੇਨੋ ਕਵਿੱਡ ਇੱਕ ਰੁਪੇ 'ਚ ਇੰਸ਼ੋਰੈਂਸ:

ਰੇਨੋ ਆਪਣੀ ਸਭ ਤੋਂ ਮਸ਼ਹੂਰ ਛੋਟੀ ਕਾਰ ਕਵਿੱਡ 'ਤੇ ਕਈ ਆਫਰ ਦੇ ਰਹੀ ਹੈ। ਕਵਿੱਡ ਦੇ ਸਾਰੇ ਵੈਰੀਐਂਟਸ 'ਤੇ ਇੱਕ ਰੁਪਏ 'ਚ ਇੰਸ਼ੋਰੈਂਸ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਐਕਸਚੇਂਜ ਬੋਨਸ ਦੇ ਰੂਪ 'ਚ 10,000 ਰੁਪਏ ਦੀ ਬੱਚਤ ਜਾਂ ਫਿਰ ਪਹਿਲੇ ਸਾਲ ਦੇ ਇੰਸ਼ੋਰੈਂਸ 'ਤੇ 50 ਫੀਸਦੀ ਬੱਚਤ ਲੈ ਸਕਦੇ ਹੋ।

ਇਸ ਤੋਂ ਇਲਾਵਾ ਕੰਪਨੀ ਇਸ ਕਾਰ 'ਤੇ 4 ਸਾਲ ਯਾਨੀ ਕਿ ਇੱਕ ਲੱਖ ਕਿਲੋਮੀਟਰ ਦੀ ਵਾਰੰਟੀ ਵੀ ਦੇ ਰਹੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 2.66 ਲੱਖ ਰੁਪਏ ਹੈ।