ਇਲਾਹਬਾਦ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਹਿੰਦੂ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਨੇ ਕਿਹਾ ਹੈ ਕਿ ਕੇਂਦਰ ਤੇ ਰਾਜਸਥਾਨ ਸਰਕਾਰ ਦੀ ਅਲੋਚਨਾ ਕਰਨ ਦੇ ਕਾਰਨ ਤੋਗੜੀਆ ਨੂੰ ਕੌਮਾਂਤਰੀ ਕਾਰਜਕਾਰੀ ਪ੍ਰਧਾਨਗੀ ਦੇ ਤੋਂ ਹਟਾਇਆ ਜਾ ਸਕਦਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤੋਗੜੀਆ 12 ਘੰਟੇ ਲਾਪਤਾ ਰਹੇ ਸਨ। ਉਸ ਤੋਂ ਬਾਅਦ ਉਹ ਅਹਿਮਾਦਬਾਦ 'ਚ ਸ਼ਾਹੀ ਬਾਗ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲੇ ਸਨ।

ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਆਈਬੀ 'ਤੇ ਐਨਕਾਉਂਟਰ ਕਰਵਾਉਣ ਦੀ ਸਾਜਿਸ਼ ਦਾ ਇਲਜ਼ਾਮ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਪਿੱਛੇ ਪ੍ਰਧਾਨ ਮੰਤਰੀ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦਾ ਹੱਥ ਹੈ। ਅਖ਼ਬਾਰ ਟਾਈਮਜ਼ ਆਫ ਇੰਡੀਆ ਮੁਤਾਬਕ ਸਵਾਮੀ ਚਿੰਨਮਿਆਨੰਦ ਨੇ ਕਿਹਾ ਹੈ ਕਿ ਤੋਗੜੀਆ ਨੇ ਅਨੁਸਾਸ਼ਨਹੀਣਤਾ ਫੈਲਾਈ ਹੈ। ਉਨ੍ਹਾਂ ਨੂੰ ਜਲਦੀ ਹੀ ਬਾਹਰ ਦਾ ਰਾਹ ਦਿਖਾਇਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਖ਼ਬਰਾਂ ਸੀ ਕਿ ਉਨ੍ਹਾਂ ਦਾ ਕੱਦ ਛੋਟਾ ਕੀਤਾ ਜਾ ਸਕਦਾ ਹੈ।

ਹਿੰਦੂ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਨੇ ਕਿਹਾ ਹੈ ਕਿ ਤੋਗੜੀਆ ਆਪਣਾ ਸਥਾਨ ਖੋ ਚੁੱਕੇ ਹਨ। ਉਨ੍ਹਾਂ ਕਿਹਾ ਇਸ ਤੋਂ ਗੱਲ ਤੋਂ ਜ਼ਿਆਦਾ ਲੋਕ ਖ਼ੁਸ਼ ਹਨ ਕਿ ਤੋਗੜੀਆ ਦਾ ਅਹੁਦਾ ਛੋਟਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੋਗੜੀਆ ਦਾ ਵੀਐਚਪੀ ਨਾਲ ਕੋਈ ਸਬੰਧ ਨਹੀਂ। ਹਾਲਾਂਕਿ ਵੀਐਚਪੀ ਦੇ ਲੀਡਰ ਚੰਪਤ ਰਾਏ ਨੇ ਕਿਹਾ ਹੈ ਕਿ ਇਸ ਸਿਰਫ਼ ਅਫਵਾ ਹੈ। ਉਨ੍ਹਾਂ ਦਾ ਕੱਦ ਨਹੀਂ ਘਟਾਇਆ ਜਾ ਰਿਹਾ ਤੇ ਉਹ ਸਭ ਦੇ ਬਹੁਤ ਸਨਮਾਨਯੋਗ ਹਨ।

ਤੋਗੜੀਆ 10 ਸਾਲ ਦੀ ਉਮਰ 'ਚ ਆਰਐਸਐਸ 'ਚ ਸ਼ਾਮਲ ਹੋਏ ਸਨ ਤੇ 22 ਸਾਲ ਦੀ ਉਮਰ 'ਚ ਤੋਗੜੀਆ ਆਰਐਸਐਸ ਮੁੱਖ ਮਾਰਗਦਰਸ਼ਕ ਚੁਣੇ ਗਏ ਸੀ। 27 ਸਾਲ ਦੀ ਉਮਰ 'ਚ ਤੋਗੜੀਆ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਤੇ ਫਿਰ ਉਹ ਹਿੰਦੂਤਵ ਦੀ ਕੱਟੜ ਸਿਆਸਤ ਕਰਨ ਲੱਗੇ।