ਚੰਡੀਗੜ੍ਹ: ਨੋਟਬੰਦੀ ਦਾ ਅੱਜ 24ਵਾਂ ਦਿਨ ਹੈ। ਸਰਕਾਰ ਵੱਲੋਂ ਕੁੱਝ ਥਾਵਾਂ 'ਤੇ ਪੁਰਾਣੇ ਨੋਟ ਚਲਾਉਣ ਦੀ ਦਿੱਤੀ ਛੋਟ ਦਾ ਅੱਜ ਆਖਰੀ ਦਿਨ ਹੈ। ਇਸ ਦੇ ਨਾਲ ਹੀ ਮੁੱਖ ਬਦਲਾਅ ਇਹ ਹੋਣ ਜਾ ਰਿਹਾ ਹੈ ਕਿ ਹਾਈਵੇ 'ਤੇ ਟੋਲ ਪਲਾਜ਼ਾ ਮਾਫ ਕੀਤੇ ਜਾਣ ਦੀ ਛੋਟ ਅੱਜ ਖਤਮ ਹੋ ਜਾਏਗੀ। ਕੱਲ੍ਹ ਤੋਂ ਤੁਹਾਨੂੰ ਪਹਿਲਾਂ ਵਾਂਗ ਹੀ ਟੋਲ ਟੈਕਸ ਅਦਾ ਕਰਨਾ ਪਏਗਾ। ਹਾਲਾਂਕਿ ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੇ ਹੁਕਮਾਂ ਮੁਤਾਬਕ 15 ਦਸੰਬਰ ਤੱਕ ਤੁਸੀਂ 500 ਦੇ ਪੁਰਾਣੇ ਨੋਟ ਨਾਲ ਇਹ ਟੈਕਸ ਅਦਾ ਕਰ ਸਕੋਗੇ।

ਦਰਅਸਲ ਸਰਕਾਰ ਵੱਲੋਂ 8 ਨਵੰਬਰ ਤੋਂ ਨੋਟਬੰਦੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹਾਈਵੇ 'ਤੇ ਲੱਗੇ ਟੋਲ ਨਾਕੇ ਆਮ ਜਨਤਾ ਲਈ ਵੱਡੀ ਮੁਸ਼ਕਲ ਦਾ ਸਬੱਬ ਬਣ ਸਕਦੇ ਸਨ। ਅਜਿਹੇ 'ਚ ਸਰਕਾਰ ਨੇ ਤੁਰੰਤ ਫੈਸਲਾ ਲੈਂਦਿਆਂ ਹਾਈਵੇ 'ਤੇ ਲੱਗੇ ਟੋਲ ਪਲਾਜ਼ਾ 'ਤੇ ਵਸੂਲੀ ਜਾਣ ਵਾਲੀ ਫੀਸ ਮਾਫ ਕਰਨ ਦਾ ਐਲਾਨ ਕੀਤਾ।