ਚੰਡੀਗੜ੍ਹ: ਅੰਬਾਲਾ-ਅੰਮ੍ਰਿਤਸਰ ਹਾਈਵੇਅ 'ਤੇ ਦੱਪਰ ਟੋਲ ਪਲਾਜ਼ੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਇੱਕ ਸਤੰਬਰ ਤੋਂ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਐਨਐਚਆਈ ਨੇ ਟੋਲ ਦਰਾਂ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਘਰੌਂਡਾ ਦੇ ਬਸਤਾੜਾ ਟੋਲ ਟੈਕਸ ਦੀਆਂ ਦਰਾਂ 5 ਤੋਂ 20 ਰੁਪਏ ਤੱਕ ਵਧਾ ਦਿੱਤੀਆਂ ਗਈਆਂ ਹਨ। ਟੋਲ ਦੀਆਂ ਨਵੀਆਂ ਦਰਾਂ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ।


ਅੰਬਾਲ-ਚੰਡੀਗੜ੍ਹ ਹਾਈਵੇਅ: ਦੱਪਰ ਟੋਲ ਪਲਾਜ਼ਾ


ਵਧੇ ਹੋਣ ਟੋਲ ਤੋਂ ਬਾਅਦ ਕਾਰ, ਜੀਪ ਨੂੰ ਇੱਕ ਪਾਸੇ ਦੇ 40 ਰੁਪਏ ਦੇਣੇ ਪੈਣਗੇ ਜਦਕਿ ਰਿਟਰਨ 'ਚ 55 ਲੱਗਣਗੇ। ਮਹੀਨਾਵਾਰ ਪਾਸ 1130 ਰੁਪਏ ਦਾ ਬਣੇਗਾ। ਲਾਈਟ ਕਮਰਸ਼ੀਅਲ ਵਾਹਨ ਨੂੰ ਇੱਕ ਪਾਸੇ ਦੇ 65 ਜਦਕਿ ਦੋਵੇਂ ਪਾਸਿਆਂ ਦੇ 100 ਰੁਪਏ ਦੇਣੇ ਪੈਣਗੇ। ਟਰੱਕ-ਬੱਸ ਨੂੰ 130 ਰੁਪਏ ਸਿੰਗਲ ਜਰਨੀ ਤੇ ਜਦਕਿ ਦੋਵੇਂ ਪਾਸਿਆਂ ਸਈ 200 ਰੁਪਏ ਦੇਣੇ ਪੈਣਗੇ ਤੇ 3960 ਰੁਪਏ 'ਚ ਮਹੀਨਾਵਾਰ ਪਾਸ ਬਣੇਗਾ।


ਮਲਟੀ ਐਕਸਲ ਵਹੀਕਲ ਲਈ 210 ਰੁਪਏ ਸਿੰਗਲ ਐਂਟਰੀ ਤੇ 320 ਰੁਪਏ 'ਚ ਰਿਟਰਨ ਦਾ ਵੀ ਹੋਵੇਗਾ ਤੇ 6365 ਰੁਪਏ 'ਚ ਮਹੀਨਾਵਾਰ ਪਾਸ ਬਣੇਗਾ। ਇਸ ਤੋਂ ਇਲਾਵਾ ਐਚਸੀਐਮ ਤੇ ਈਐਮਈ ਦੇ 285 ਰੁਪਏ ਸਿੰਗਲ ਦੇ ਤੇ ਰਿਟਰਨ ਦੇ 425 ਰੁਪਏ ਅਦਾ ਕਰਨੇ ਪੈਣਗੇ।


ਅੰਬਾਲਾ-ਅੰਮ੍ਰਿਤਸਰ ਹਾਈਵੇਅ: ਦੇਵੀਨਗਰ ਟੋਲ ਪਲਾਜ਼ਾ ਦੇ ਰੇਟ


ਕਾਰ-ਜੀਪ ਦੇ ਇੱਕ ਪਾਸੇ ਦੇ ਸਫਰ ਲਈ 70 ਰੁਪਏ ਤੇ ਮਲਟੀਪਲ ਸਫਰ ਲਈ 105 ਰੁਪਏ ਦੇਣੇ ਪੈਣਗੇ। ਮਹੀਨਾਵਾਰ ਪਾਸ ਲਈ 2130 ਰੁਪਏ ਅਦਾ ਕਰਨੇ ਪੈਣਗੇ। ਐਲਸੀਵੀ ਦੇ ਇਕ ਪਾਸੇ ਦੇ ਸਫਰ ਲਈ 125 ਤੇ ਦੋਵੇਂ ਪਾਸੇ ਦੇ ਸਫਰ ਲਈ 185 ਤੇ ਮਹੀਨਾਵਾਰ ਪਾਸ ਲਈ 3725 ਰੁਪਏ ਦੇਣੇ ਪੈਣਗੇ। ਟਰੱਕ-ਬੱਸ ਦੇ ਇੱਕ ਪਾਸੇ ਦੇ ਸਫਰ ਲਈ 250 ਰੁਪਏ ਜਦਕਿ ਦੋਵੇਂ ਪਾਸੇ ਦੇ ਸਫਰ ਲਈ 370 ਰੁਪਏ ਦੇਣੇ ਹੋਣਗੇ ਤੇ ਮਹੀਨਾਵਾਰ ਪਾਸ 7450 ਰੁਪਏ ਦਾ ਹੋਵੇਗਾ।


ਈਐਮਈ, ਐਮਏਵੀ, ਐਚਸੀਐਮ ਦੇ ਇੱਕ ਪਾਸੇ ਦੇ ਸਫਰ ਲਈ 400 ਰੁਪਏ ਜਦਕਿ ਦੋਵੇਂ ਪਾਸਿਆਂ ਦੇ ਸਫਰ ਲਈ 600 ਰੁਪਏ ਤੇ ਮਹੀਨਾਵਾਰ ਪਾਸ ਲਈ 11, 970 ਰੁਪਏ ਅਦਾ ਕਰਨੇ ਪੈਣਗੇ।