ਨਵੀਂ ਦਿੱਲੀ: ਕੈਸ਼ ਦੀ ਦਿੱਕਤ ਕਾਰਨ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਹੁਣ ਟੋਲ ਟੈਕਸ ਤੋਂ 24 ਨਵੰਬਰ ਤੱਕ ਛੋਟ ਦੇ ਦਿੱਤੀ ਹੈ। ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਸ ਗੱਲ ਦਾ ਐਲਾਨ ਕੀਤਾ। ਸਰਕਾਰ ਨੋਟਬੰਦੀ ਦੇ ਐਲਾਨ ਤੋਂ ਬਾਅਦ 11 ਨਵੰਬਰ ਰਾਤ 12 ਵਜੇ ਤੱਕ ਟੋਲ ਟੈਕਸ ਤੋਂ ਰਾਹਤ ਦਿੱਤੀ ਸੀ।
ਇਸ ਤੋਂ ਬਾਅਦ ਸਰਕਾਰ ਨੇ ਇਸ ਨੂੰ 14 ਨਵੰਬਰ ਤੱਕ ਵਧਾ ਦਿੱਤਾ। ਫਿਰ 18 ਨਵੰਬਰ ਤੱਕ ਪਰ ਹੁਣ ਲੋਕਾਂ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਸਰਕਾਰ ਨੇ 24 ਨਵੰਬਰ ਤੱਕ ਟੋਲ ਟੈਕਸ ਤੋਂ ਲੋਕਾਂ ਨੂੰ ਰਾਹਤ ਦੇ ਦਿੱਤੀ।