ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਨੇ ਰਿਲਾਇੰਸ ਜੀਓ ਇਨਫੋਕਾਮ ਨੂੰ ਇੰਟਰ ਕੁਨੈਕਸ਼ਨ ਸਹੂਲਤ ਦੇਣ ਤੋਂ ਇਨਕਾਰ ਕਰਨ ਉੱਤੇ ਭਾਰਤੀ ਏਅਰਟੈੱਲ, ਵੋਡਾਫੋਨ ਤੇ ਆਈਡੀਆ ਉੱਤੇ 3050 ਕਰੋੜ ਰੁਪਏ ਜੁਰਮਾਨਾ ਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਏਅਰਟੈੱਲ ਤੇ ਵੋਡਾਫੋਨ ’ਤੇ 21 ਸਰਕਲਾਂ ਲਈ 50-50 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈ ਜਦੋਂ ਕਿ ਆਈਡੀਆ ’ਤੇ 19 ਸਰਕਲਾਂ ਲਈ ਐਨਾ ਹੀ ਜੁਰਮਾਨਾ ਲਾਇਆ ਗਿਆ ਹੈ। ਟੈਲੀਕਾਮ ਨੇਮ ਬੰਦੀ ਅਦਾਰੇ ਨੇ ਦੂਰਸੰਚਾਰ ਵਿਭਾਗ ਨੂੰ ਕੀਤੀਆਂ ਆਪਣੀਆਂ ਸਿਫ਼ਾਰਸ਼ਾਂ ਵਿੱਚ ਕਿਹਾ ਹੈ ਕਿ ਇਹ ਤਿੰਨੇ ਟੈਲੀਕਾਮ ਕੰਪਨੀਆਂ (ਏਅਰਟੈੱਲ, ਵੋਡਾਫੋਨ ਤੇ ਆਈਡੀਆ) ਆਪਣੀਆਂ ਲਾਇਸੈਂਸ ਸ਼ਰਤਾਂ ਤੇ ਸੇਵਾ ਮਿਆਰ ਨਿਯਮਾਂ ਦਾ ਪਾਲਨ ਨਹੀਂ ਕਰ ਰਹੀਆਂ।