ਕਾਨਪੁਰ : ਯੂ ਪੀ ਦੇ ਕਾਨਪੁਰ ਨੇੜੇ ਪੁੱਖਰੀਏ ਵਿੱਚ ਰੇਲ ਹਾਦਸੇ ਵਿੱਚ ਕਰੀਬ 96 ਯਾਤਰੀਆਂ ਦੀ ਮੌਤ ਹੋ ਗਈ। ਹਾਦਸਾ ਸਵੇਰੇ 3.30 ਵਜੇ ਹੋਇਆ। ਹਾਦਸਾ ਉਸ ਸਮੇਂ ਹੋਇਆ ਜਦੋਂ ਪਟਨਾ-ਇੰਦੌਰ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉੱਤਰ ਗਏ। ਕਾਨਪੁਰ ਦੇ ਆਈ ਜੀ ਜਕੀ ਅਹਿਮਦ ਨੇ ਦੱਸਿਆ ਕਿ ਹੁਣ ਤੱਕ 63 ਯਾਤਰੀਆਂ ਦੀਆਂ ਲਾਸਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਦੂਜੇ ਪਾਸੇ ਰਾਹਤ ਕਾਰਜ ਵਿੱਚ ਸੈਨਾ ਦੀ ਇੱਕ ਟੁਕੜੀ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

ਰੇਲਵੇ ਨੇ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖਮੀਆਂ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ ਕਰ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 3.5 ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣਗੇ।

ਰੇਲ ਰਾਜ ਮੰਤਰੀ ਮਨੋਜ ਸਿਨਹਾ ਹਾਦਸੇ ਵਾਲੀ ਥਾਂ ਉੱਤੇ ਪਹੁੰਚ ਗਏ ਹਨ। ਹਾਦਸੇ ਵਿੱਚ ਸਲੀਪਰ ਦੇ 6 ਅਤੇ ਏਸੀ ਦੇ 3 ਕੋਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਭ ਤੋਂ ਮੌਤਾਂ s 1 ਅਤੇ s 3 ਕੋਚ ਵਿੱਚ ਹੋਈਆਂ ਹਨ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹਾਦਸੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।