ਨਵੀਂ ਦਿੱਲੀ: ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਤੇ 35 ਏ ਨੂੰ ਹਟਾਏ ਜਾਣ ਖਿਲਾਫ ਜੰਮੂ-ਕਸ਼ਮੀਰ ਦੇ ਦੋ ਨੇਤਾਵਾਂ ਮਹਿਬੂਬਾ ਮੁਫਤੀ ਤੇ ਉਮਰ ਅੱਬਦੁਲਾ ਨੇ ਬਿਆਨ ਦਿੱਤੇ ਸੀ। ਇਸ ਤੋਂ ਬਾਅਦ ਦੋਵਾਂ ਖਿਲਾਫ ਬਿਹਾਰ ‘ਚ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਮੁਕੱਦਮੇ ਮੁਜ਼ਫਰਪੁਰ ਤੇ ਬੇਤੀਆ ਦੀ ਕੋਰਟ ‘ਚ ਦਰਜ ਕੀਤੇ ਗਏ ਹਨ।
ਧਾਰਾ 370 ‘ਤੇ ਬਿਆਨਬਾਜ਼ੀ ਨੂੰ ਲੈ ਕੇ ਮੁਜ਼ੱਫਰਪੁਰ ਦੇ ਮੁੱਖ ਨਿਆਇਕ ਅਧਿਕਾਰੀ ਨੇ ਕੋਰਟ ‘ਚ ਪੀਡੀਪੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਸਣੇ ਹੋਰਨਾਂ ਖਿਲਾਫ ਸਦਰ ਥਾਣੇ ‘ਚ ਸ਼ਿਕਾਇਤ ਦਾਇਰ ਕੀਤੀ ਹੈ। ਕੋਰਟ ਇਸ ਮਾਮਲੇ ‘ਤੇ ਸੁਣਵਾਲੀ 17 ਅਗਸਤ ਨੂੰ ਕਰੇਗਾ। ਸ਼ਿਕਾਇਤਕਰਤਾ ਨੇ ਮੁਲਜ਼ਮਾਂ ਦੇ ਬਿਆਨ ਨੂੰ ਅਸੰਵਿਧਾਨਕ ਤੇ ਦੇਸ਼ਧ੍ਰੋਹ ਦੱਸਿਆ ਹੈ।
ਉਧਰ ਪੱਛਮੀ ਚੰਪਾਰਣ ਦੇ ਬੇਤੀਆ ਦੀ ਅਦਾਲਤ ‘ਚ ਵੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਉਮਰ ਅਬੱਦੁਲਾ ਖਿਲਾਫ ਸ਼ਿਕਾਇਤ ਦਾਇਰ ਕੀਤੀ ਗਈ ਹੈ। ਦੋਵਾਂ ‘ਤੇ ਕੌਮੀ ਏਕਤਾ, ਅਖੰਡਤਾ ਤੇ ਲੋਕ ਸ਼ਾਂਤੀ ਭੰਗ ਕਰਨ ਦਾ ਇਲਜ਼ਾਮ ਹੈ। ਇਸ ਮਾਮਲੇ ‘ਤੇ ਸੁਣਵਾਈ ਤੋਂ ਬਾਅਦ ਸ਼ਿਕਾਇਤ ਨੂੰ ਨਿਆਇਕ ਅਧਿਕਾਰੀ ਕੇਕੇ ਸ਼ਾਹੀ ਦੀ ਕੋਰਟ ‘ਚ ਭੇਜ ਦਿੱਤਾ ਹੈ। ਇਸ ਦੀ ਅਗਲੀ ਸੁਣਵਾਈ 24 ਸਤੰਬਰ ਨੂੰ ਹੋਣੀ ਹੈ।
ਮਹਿਬੂਬਾ ਤੇ ਉਮਰ ਅਬਦੁੱਲਾ ਖਿਲਾਫ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ
ਏਬੀਪੀ ਸਾਂਝਾ
Updated at:
07 Aug 2019 02:57 PM (IST)
ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਤੇ 35 ਏ ਨੂੰ ਹਟਾਏ ਜਾਣ ਖਿਲਾਫ ਜੰਮੂ-ਕਸ਼ਮੀਰ ਦੇ ਦੋ ਨੇਤਾਵਾਂ ਮਹਿਬੂਬਾ ਮੁਫਤੀ ਤੇ ਉਮਰ ਅੱਬਦੁਲਾ ਨੇ ਬਿਆਨ ਦਿੱਤੇ ਸੀ। ਇਸ ਤੋਂ ਬਾਅਦ ਦੋਵਾਂ ਖਿਲਾਫ ਬਿਹਾਰ ‘ਚ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਗਏ ਹਨ।
- - - - - - - - - Advertisement - - - - - - - - -