ਜੋਧਪੁਰ: ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਜੋਧਪੁਰ ਰਾਸ਼ਟਰੀ ਰਾਜ ਮਾਰਗ 'ਤੇ ਭੰਡਿਆਵਾਸ ਪਿੰਡ ਨੇੜੇ ਬੁੱਧਵਾਰ ਨੂੰ ਇੱਕ ਬੱਸ ਤੇ ਟਰਾਲੇ ਦੀ ਟੱਕਰ ਹੋ ਗਈ। ਸੰਸਕਾਰ ਸਕੂਲ ਨੇੜੇ ਆਹਮੋ-ਸਾਹਮਣੇ ਦੀ ਟੱਕਰ ਤੋਂ ਬਾਅਦ ਬੱਸ ਤੇ ਟਰਾਲੇ ਨੂੰ ਅੱਗ ਲੱਗ ਗਈ। ਅੱਗ 'ਚ 12 ਲੋਕ ਜ਼ਿੰਦਾ ਸੜ ਗਏ। ਹਾਦਸਾ ਸਵੇਰੇ 10.30 ਵਜੇ ਵਾਪਰਿਆ।
ਸ਼ੁਰੂਆਤ 'ਚ 5 ਲੋਕਾਂ ਦੀ ਮੌਤ ਹੋ ਗਈ ਸੀ ਪਰ ਬਾਅਦ 'ਚ ਜ਼ਿਲੇ ਦੇ ਐਸਪੀ ਨੇ ਇਕ ਬੱਚੀ ਸਮੇਤ 7 ਹੋਰ ਮੌਤਾਂ ਦੀ ਪੁਸ਼ਟੀ ਕੀਤੀ। 40 ਜ਼ਖਮੀਆਂ ਨੂੰ ਨਜ਼ਦੀਕੀ ਨਹਾਟਾ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 13 ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ। ਸੂਚਨਾ ਤੋਂ ਬਾਅਦ ਪਚਪਦਰਾ, ਬਲੋਤਰਾ ਤੇ ਰਿਫਾਇਨਰੀ ਦੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਧੇ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ।
ਗਲਤ ਸਾਈਡ ਤੋਂ ਆ ਰਿਹਾ ਟਰਾਲਾ ਬੱਸ ਨਾਲ ਟਕਰਾ ਗਿਆ
ਬੱਸ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨੇ ਦੱਸਿਆ ਕਿ ਬਲੋਤਰਾ ਤੋਂ ਜੋਧਪੁਰ ਜਾ ਰਹੀ ਬੱਸ ਵਿੱਚ 35-40 ਯਾਤਰੀ ਬੈਠੇ ਸਨ। ਟਰਾਲਾ ਗਲਤ ਸਾਈਡ ਤੋਂ ਆਇਆ ਅਤੇ ਹਾਈਵੇਅ 'ਤੇ ਬੱਸ ਨਾਲ ਟਕਰਾ ਗਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਫਾਇਰ ਟੈਂਡਰਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਦੋ-ਦੋ ਚੱਕਰ ਲਗਾਏ।
ਮੁੱਖ ਮੰਤਰੀ ਨੇ ਰਾਹਤ ਅਤੇ ਬਚਾਅ ਲਈ ਪੁਲਿਸ-ਪ੍ਰਸ਼ਾਸ਼ਨ ਨੂੰ ਨਿਰਦੇਸ਼ ਦਿੱਤੇ ਹਨ। ਘਟਨਾ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਰਾਹਤ ਬਚਾਅ 'ਚ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
[blurb]
[/blurb]
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਚਪਦਰਾ ਪੁਲਿਸ ਅਧਿਕਾਰੀ ਪ੍ਰਦੀਪ ਡਾਂਗਾ ਮੌਕੇ 'ਤੇ ਪਹੁੰਚੇ, ਉੱਥੇ ਹੀ ਐਸਪੀ ਦੀਪਕ ਭਾਰਗਵ ਤੇ ਜ਼ਿਲ੍ਹਾ ਕੁਲੈਕਟਰ ਲੋਕਬੰਧੂ ਵੀ ਮੌਕੇ 'ਤੇ ਮੌਜੂਦ ਹਨ। ਡਿਵੀਜ਼ਨਲ ਕਮਿਸ਼ਨਰ ਡਾਕਟਰ ਰਾਜੇਸ਼ ਸ਼ਰਮਾ, ਮੰਤਰੀ ਇੰਚਾਰਜ ਸੁਖਰਾਮ ਵਿਸ਼ਨੋਈ, ਪਚਪਦਰਾ ਦੇ ਵਿਧਾਇਕ ਮਦਨ ਪ੍ਰਜਾਪਤ ਵੀ ਮੌਕੇ 'ਤੇ ਪਹੁੰਚ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :