R Harikumar New Navy Chief: ਸਰਕਾਰ ਨੇ ਨਵੇਂ ਜਲ ਸੈਨਾ ਮੁਖੀ ਦਾ ਐਲਾਨ ਕਰ ਦਿੱਤਾ ਹੈ। ਵਾਈਸ ਐਡਮਿਰਲ ਆਰ ਹਰੀ ਕੁਮਾਰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਹੋਣਗੇ। ਆਰ ਹਰੀ ਕੁਮਾਰ ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਥਾਂ ਲੈਣਗੇ, ਜੋ ਇਸ ਮਹੀਨੇ ਯਾਨੀ 30 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਹਰੀ ਕੁਮਾਰ ਇਸ ਸਮੇਂ ਜਲ ਸੈਨਾ ਦੀ ਪੱਛਮੀ ਕਮਾਂਡ ਦੇ ਕਮਾਂਡਿੰਗ-ਐਨ-ਚੀਫ਼ ਵਜੋਂ ਸੇਵਾ ਨਿਭਾਅ ਰਹੇ ਹਨ।
ਸਰਕਾਰ ਨੇ ਮੰਗਲਵਾਰ ਦੇਰ ਸ਼ਾਮ 25ਵੇਂ ਜਲ ਸੈਨਾ ਮੁਖੀ ਦਾ ਐਲਾਨ ਕੀਤਾ। ਰੱਖਿਆ ਮੰਤਰਾਲੇ ਦੇ ਅਨੁਸਾਰ, ਆਰ ਹਰੀ ਕੁਮਾਰ, ਜਲ ਸੈਨਾ ਦੀ ਪੱਛਮੀ ਕਮਾਨ, ਮੁੰਬਈ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ (FO-CNC) 30 ਨਵੰਬਰ ਦੀ ਦੁਪਹਿਰ ਤੋਂ ਭਾਰਤੀ ਜਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ।
ਹਰੀ ਕੁਮਾਰ ਦਾ ਜਨਮ 1962 ਵਿੱਚ ਹੋਇਆ ਸੀ ਅਤੇ ਉਹ 1983 ਵਿੱਚ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ। ਆਪਣੇ 38 ਸਾਲ ਦੇ ਲੰਬੇ ਕਰੀਅਰ ਵਿੱਚ, ਉਨ੍ਹਾਂ ਭਾਰਤੀ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਰਾਟ ਦੀ ਕਮਾਂਡਿੰਗ ਅਫਸਰ (ਸੀਓ) ਦੇ ਰੈਂਕ ਸਮੇਤ ਜੰਗੀ ਬੇੜੇ ਆਈਐਨਐਸ ਕੋਰਾ, ਨਿਸ਼ੰਕ ਅਤੇ ਰਣਵੀਰ ਦੀ ਕਮਾਂਡ ਕੀਤੀ ਹੈ।
ਹਰੀ ਕੁਮਾਰ ਨੇ ਨੇਵੀ ਦੀ ਪੱਛਮੀ ਕਮਾਂਡ ਦੇ ਜੰਗੀ ਬੇੜੇ ਦੇ ਫਲੀਟ ਆਪਰੇਸ਼ਨ ਅਫਸਰ ਵਜੋਂ ਸੇਵਾ ਨਿਭਾਈ ਹੈ। ਪੱਛਮੀ ਕਮਾਂਡ ਦੇ ਸੀਐਨਸੀ ਦੇ ਅਹੁਦੇ ਤੋਂ ਪਹਿਲਾਂ, ਹਰੀ ਕੁਮਾਰ ਦਿੱਲੀ ਵਿੱਚ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਅਧੀਨ ਇੰਟੈਗਰੇਟਿਡ ਡਿਫੈਂਸ ਸਟਾਫ (ਆਈਡੀਐਸ) ਦੇ ਮੁਖੀ ਵਜੋਂ ਕੰਮ ਕਰ ਰਹੇ ਸਨ।
ਵਾਈਸ ਐਡਮਿਰਲ ਹਰੀ ਕੁਮਾਰ ਨੇ ਨੇਵਲ ਵਾਰ ਕਾਲਜ, ਯੂਐਸ, ਰਾਇਲ ਕਾਲਜ ਆਫ਼ ਡਿਫੈਂਸ ਸਟੀਡਜ਼, ਇੰਗਲੈਂਡ ਅਤੇ ਮਹੂ (ਮੱਧ ਪ੍ਰਦੇਸ਼) ਵਿੱਚ ਆਰਮੀ ਵਾਰ ਕਾਲਜ ਤੋਂ ਵੱਖ-ਵੱਖ ਮਿਲਟਰੀ ਕੋਰਸ ਕੀਤੇ ਹਨ। ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ (PVSM), ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM), ਵਿਸ਼ਿਸ਼ਟ ਸੇਵਾ ਮੈਡਲ (VSM) ਅਤੇ ADC ਵਰਗੇ ਰੈਂਕ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ