ਜਾਣਕਾਰੀ ਮੁਤਾਬਕ ਅੱਜ ਸਵੇਰੇ ਹਿਮਾਚਲ ਨਜ਼ਦੀਕ ਕਾਲਾ ਅੰਬ-ਨਰਾਇਣਗੜ੍ਹ ਮਾਰਗ ’ਤੇ ਬਲਦਾਂ ਨਾਲ ਲੱਦਿਆ ਟਰੱਕ ਉੱਤਰ ਪ੍ਰਦੋਸ਼ ਵੱਲ ਜਾ ਰਿਹਾ ਸੀ। ਨਰਾਇਣਗੜ੍ਹ ਗਊ ਰੱਖਿਅਕਾਂ ਤੇ ਪੁਲਿਸ ਨੂੰ ਇਸ ਸਬੰਧੀ ਸੂਹ ਮਿਲੀ ਸੀ ਜਿਸ ਦੇ ਆਧਾਰ ’ਤੇ ਪੁਲਿਸ ਦੇ ਗਊ ਰੱਖਿਅਕ ਟਰੱਕ ਦੇ ਪਿੱਛਾ ਕਰਨ ਲੱਗ ਗਏ। ਇਸੇ ਦੌਰਾਨ ਟਰੱਕ ਦੇ ਅੱਗੇ ਚੱਲ ਰਹੀ ਗੱਡੀ ’ਚੋਂ ਕਿਸੀ ਨੇ ਪੁਲਿਸ ਤੇ ਗਊ ਰੱਖਿਅਕਾਂ ’ਤੇ ਫਾਇਰਿੰਗ ਕਰ ਦਿੱਤੀ।
ਮਾਮਲਾ ਵਿਗੜਦਾ ਵੇਖਦਿਆਂ ਟਰੱਕ ਚਾਲਕ ਤੇ ਡਰਾਈਵਰ ਚੱਲਦੇ ਟਰੱਕ ’ਚੋਂ ਕੁੱਦ ਪਏ। ਇਸੇ ਦੌਰਾਨ ਸੰਤੁਲਨ ਵਿਗੜਨ ਕਾਰਨ ਟਰੱਕ ਪਲਟ ਗਿਆ। ਹਾਦਸੇ ’ਚ 6 ਬਲ਼ਦਾਂ ਦਾ ਮੌਤ ਹੋ ਗਈ ਤੇ 6 ਨੂੰ ਬਚਾ ਲਿਆ ਗਿਆ। ਹਾਦਸੇ ਪਿੱਛੋਂ ਜਦੋਂ ਟਰੱਕ ਨੂੰ ਸਿੱਧਾ ਕੀਤਾ ਗਿਆ ਤਾਂ ਸ਼ਾਰਟ ਸਰਕਟ ਹੋਣ ਕਾਰਨ ਟਰੱਕ ਨੂੰ ਅੱਗ ਲੱਗ ਗਈ।
ਨਰਾਇਣਗੜ੍ਹ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।