ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਐਚ-1 ਬੀ ਵੀਜ਼ਾ ਧਾਰਕਾਂ ਦੇ ਕੁਝ ਜੀਵਨਸਾਥੀਆਂ ਦੇ ਕੰਮ ਕਰਨ ਦੀ ਮਨਜ਼ੂਰੀ (ਵਰਕ ਪਰਮਿਟ) ਦੇ ਸਬੰਧ ’ਚ ਬਣੇ ਐਚ-4 ਨਿਯਮ ਨੂੰ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।

ਟਰੰਪ ਦੇ ਇਸ ਕਦਮ ਦਾ ਸਭ ਤੋਂ ਵੱਧ ਅਸਰ ਭਾਰਤੀ-ਅਮਰੀਕੀ ਮਹਿਲਾਵਾਂ ’ਤੇ ਪਵੇਗਾ ਜੋ ਓਬਾਮਾ ਸ਼ਾਸਨਕਾਲ ਵਿੱਚ ਬਣਾਏ ਗਏ ਇਸ ਨਿਯਮ ਦੀਆਂ ਮੁੱਖ ਲਾਭਪਾਤਰੀ ਸਨ। ਅਮਰੀਕਾ ਦੇ ਅੰਤਰਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਐਚ-4 ਨਿਰਭਰ ਪਤੀ ਜਾਂ ਪਤਨੀ ਦੇ ਕੰਮਕਾਜੀ ਪਰਮਿਟ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

ਸੋਮਵਾਰ ਨੂੰ ਪ੍ਰਕਾਸ਼ਿਤ ਨੋਟੀਫਿਕੇਸ਼ਨ ਮੁਤਾਬਕ ਅੰਤਰਿਕ ਸੁਰੱਖਿਆ ਵਿਭਾਗ ਐਚ-1 ਬੀ ਗ਼ੈਰ ਪ੍ਰਵਾਸੀਆਂ ਦੇ ਕੁਝ ਐਚ-4 ਵੀਜ਼ਾਧਾਰਕ ਜੀਵਨਸਾਥੀਆਂ ਦੇ ਕੰਮਕਾਜੀ ਪਰਮਿਟ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਕਰ ਰਿਹਾ ਹੈ।

ਹਾਲਾਂਕਿ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਨੇ ਜ਼ੋਰ ਦਿੱਤਾ ਕਿ ਨਿਯਮ ਬਣਾਉਣ ਦਾ ਪ੍ਰਕਿਰਿਆ ਪੂਰੀ ਹੋਣ ਤਕ ਐਚ-4 ਵੀਜ਼ਾ ਸਬੰਧੀ ਹਾਲ਼ੇ ਕੋਈ ਫ਼ੈਸਲਾ ਅੰਤਿਮ ਨਹੀਂ ਹੈ।