ਭਾਰਤ ਆਉਣ ਤੋਂ ਪਹਿਲਾਂ ਟਰੰਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਏਬੀਪੀ ਸਾਂਝਾ | 23 Feb 2020 01:42 PM (IST)
-ਟਰੰਪ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇਸ ਵਾਇਰਲ ਮੀਮ ਨੂੰ ਰੀਟਵੀਟ ਕੀਤਾ
-ਟਰੰਪ ਦਾ ਬਾਹੂਬਲੀ ਰੂਪ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦਾ ਦੌਰਾ ਕਰਨ ਆ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਬਾਹੂਬਲੀ ਰੂਪ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ ਵਿੱਚ ਟਰੰਪ ਨੂੰ ਬਾਹੂਬਲੀ ਫ਼ਿਲਮ ਦੇ ਕਲਿੱਪ ਨੂੰ ਐਡਿਟ ਕਰਕੇ ਬਾਹੂਬਲੀ ਦਿਖਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਟਰੰਪ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇਸ ਵਾਇਰਲ ਮੀਮ ਨੂੰ ਰੀਟਵੀਟ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ, "ਮੈਂ ਭਾਰਤ ਵਿੱਚ ਆਪਣੇ ਮਹਾਨ ਦੋਸਤ ਨੂੰ ਮਿਲਣ ਲਈ ਉਤਸੁਕ ਹਾਂ"