ਨਵੀਂ ਦਿੱਲੀ: ਕਾਂਗਰਸ ਨੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਟੀਵੀ ਕਲਾਕਾਰਾਂ ਨੂੰ ਆਪਣੇ ਪਾਲੇ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ‘ਚ ਬਿੱਗ ਬੌਸ ਵਿਨਰ ਸ਼ਿਲਪਾ ਸ਼ਿੰਦੇ ਨੇ ਕਾਂਗਰਸ ‘ਚ ਹੱਥ ਫੜ੍ਹਿਆ ਹੈ। ਹੁਣ ਟੀਵੀ ਸੀਰੀਅਲ ‘ਰਾਮਾਇਣ’ ਦੇ ਰਾਮ ਯਾਨੀ ਅਰੁਣ ਗੋਵਿਲ ਕਾਂਗਰਸ ਟਿਕਟ ‘ਤੇ ਇੰਦੌਰ ਤੋਂ ਲੋਕ ਸਭਾ ਸੀਟ ‘ਤੇ ਚੋਣ ਲੜ ਸਕਦੇ ਹਨ।


ਇੰਦੌਰ ਤੋਂ ਅੱਠ ਵਾਰ ਸਾਂਸਦ ਰਹੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਖਿਲਾਫ ਅਰੁਣ ਗੋਵਿਲ ਨੂੰ ਚੋਣਾਂ ‘ਚ ਉਤਾਰਣ ਦੀ ਤਿਆਰੀ ਹੈ। ਅਰੁਣ ਇੰਦੌਰ ਸੀਟ ਦੇ ਫੇਮਸ ਚਿਹਰੀਆਂ ਵਿੱਚੋਂ ਇੱਕ ਹਨ। ਕਾਂਗਰਸ ਨੂੰ ਲੱਗਦਾ ਹੈ ਕਿ ਅਰੁਣ ਇੰਦੌਰ ‘ਚ ਗੇਮਚੇਂਜਰ ਹੋ ਸਕਦੇ ਹਨ।

15 ਸਾਲ ਦੇ ਬਨਵਾਸ ਤੋਂ ਬਾਅਦ ਸੱਤਾ ‘ਚ ਪਰਤੀ ਕਾਂਗਰਸ ਮੱਧ ਪ੍ਰਦੇਸ਼ ‘ਚ 20 ਤੋਂ ਜ਼ਿਆਦਾ ਸੀਟਾਂ ਹਾਸਲ ਕਰਨ ਦਾ ਟੀਚਾ ਤੈਅ ਕਰ ਬੈਠੀ ਹੈ। ਇਸ ਮਕਸਦ ‘ਚ ਭਾਜਪਾ ਨੂੰ ਉਸ ਦੇ ਹੀ ਗੜ੍ਹ ‘ਚ ਹਰਾਉਣ ਦਾ ਰਾਹ ਕਾਂਗਰਸ ਨੇ ਪਲਾਨ ਕਰ ਲਿਆ ਹੈ। ਭੋਪਾਲ ਤੇ ਇੰਦੌਰ ਦੋ ਅਜਿਹੇ ਖੇਤਰ ‘ਚ ਹਨ ਜਿੱਥੇ ਭਾਜਪਾ ਨੂੰ ਕੋਈ ਹਿਲਾ ਨਹੀਂ ਪਾਇਆ। 30 ਸਾਲਾਂ ਤੋਂ ਕਾਂਗਰਸ ਇੱਥੇ ਜਿੱਤ ਹਾਸਲ ਨਹੀਂ ਕਰ ਪਾਈ।