ਗੋਰਖਪੁਰ: ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ‘ਚ ਨਦਾਵਰ ਘਾਟ ‘ਤੇ ਬਣੇ ਪੁਲ ਤੋਂ ਦੋ ਨਾਬਾਲਗ ਦੋਸਤਾਂ ਨੇ ਮੋਬਾਈਲ ‘ਤੇ ਟਿੱਕ ਟੌਕ ਵੀਡੀਓ ਬਣਾਉਂਦੇ ਸਮੇਂ ਨਦੀ ‘ਚ ਛਾਲ ਮਾਰ ਦਿੱਤੀ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਹਾਦਸਾ ਸੋਮਵਾਰ ਸ਼ਾਮ ਦਾ ਹੈ। ਜਦੋਂ ਭੀੜ ਵਾਲੇ ਪੁਲ ਤੋਂ ਦਾਨਿਸ਼ ਤੇ ਉਸ ਦਾ ਦੋਸਤ ਆਸ਼ਿਫ ਕੁੱਦ ਗਏ। ਦੋਵਾਂ ਦੀ ਉਮਰ 19 ਸਾਲ ਸੀ। ਸਥਾਨਕ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਡੁੱਬਦੇ ਦੇਖਿਆ ਤਾਂ ਉਨ੍ਹਾਂ ਨੇ ਦਾਨਿਸ਼ ਨੂੰ ਤਾਂ ਬਚਾ ਲਿਆ ਪਰ ਆਸਿਫ ਦੀ ਭਾਲ ਪੁਲਿਸ ਕਰ ਰਹੀ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਦੋਵੇਂ ਮੁੰਡੇ ਸ਼ਾਮ ਨੂੰ ਨਦਾਵਰ ਪੁਲ ‘ਤੇ ਜਾ ਟਿੱਕ ਟੌਕ ਬਣਾਉਣ ਲੱਗੇ। ਪ੍ਰਤੱਖਦਰਸ਼ੀ ਨੇ ਦੱਸਿਆ ਕਿ ਦਾਨਿਸ਼ ਪੁਲ ਦੀ ਰੇਲਿੰਗ ‘ਤੇ ਚੜ੍ਹ ਗਿਆ ਤੇ ਨਦੀ ‘ਚ ਕੁੱਦ ਗਿਆ। ਇਸ ਦੌਰਾਨ ਆਸਿਫ ਉਸ ਦਾ ਫੋਨ ਨਾਲ ਵੀਡੀਓ ਬਣਾਉਂਦਾ ਰਿਹਾ। ਇਸ ਤੋਂ ਬਾਅਦ ਉਸ ਨੇ ਵੀ ਛਾਲ ਮਾਰ ਦਿੱਤੀ।
ਦੇਵਰੀਆ ਸ਼ਹਿਰ ਥਾਣੇ ਦੇ ਇੰਚਾਰਜ ਰਾਜੇਂਦਰ ਸਿੰਘ ਦਾ ਕਹਿਣਾ ਹੈ ਕਿ ਗੋਤਾਖੋਰ ਦੇਹ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।